ਯਾਸਿਰ ਦੀ ਬਦੌਲਤ ਪਾਕਿਸਤਾਨ ਦੀ ਸੀਰੀਜ਼ ''ਤੇ 2-0 ਦੀ ਬੜ੍ਹਤ

10/25/2016 9:23:41 PM

ਅਬੂਧਾਬੀ—ਸਪਿਨਰ ਯਾਸਿਰ ਸ਼ਾਹ (ਛੇ ਵਿਕਟ) ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਦੂਜੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਮੰਗਲਵਾਰ ਨੂੰ 133 ਦੌੜਾਂ ਨਾਲ ਹਰਾ ਕੇ ਤਿੰਨ ਟੈਸਟਾਂ ਦੀ ਸੀਰੀਜ਼ ''ਤੇ 2-0 ਨਾਲ ਅਜੇਤੂ ਬੜ੍ਹਤ ਬਣਾ ਲਈ। ਵੈਸਟਇੰਡੀਜ਼ ਦੀ ਟੀਮ ਦੇ ਸਾਹਮਣੇ ਪਾਕਿਸਤਾਨ ਨੇ 456 ਦੌੜਾਂ ਦਾ ਨਾਮੁਮਕਿਨ ਟੀਚਾ ਰੱਖਿਆ ਸੀ ਅਤੇ ਵੈਸਟਇੰਡੀਜ਼ ਦੀ ਟੀਮ ਆਪਣੀ ਦੂਜੀ ਪਾਰੀ ''ਚ 108 ਓਵਰਾਂ ''ਚ 322 ਦੇ ਸਕੋਰ ''ਤੇ ਆਲ ਆਊਟ ਹੋ ਗਈ। ਕੈਰੇਬੀਆਈ ਪਾਰੀ ''ਚ ਸਭ ਤੋਂ ਵੱਧ ਦੌੜਾਂ ਜਰਮੇਈਨ ਬਲੈਕਵੁਡ (95) ਨੇ ਬਣਾਈਆਂ। ਇਸ ਤੋਂ ਇਲਾਵਾ ਓਪਨਰ ਕਾਰਲਸ ਬ੍ਰੇਥਵੇਟ ਨੇ 67 ਅਤੇ ਸਾਈ ਹੋਪ ਨੇ 41 ਦੌੜਾਂ ਦੀ ਪਾਰੀਆਂ ਖੇਡੀਆਂ। 

ਪਾਕਿਸਤਾਨ ਦੀ ਜਿੱਤ ''ਚ ਯਾਸਿਰ ਹੀਰੋ ਰਹੇ ਜ੍ਹਿਨਾ ਨੇ 39 ਓਵਰਾਂ ''ਚ 124 ਦੌੜਾਂ ਦੇ ਕੇ ਸਭ ਤੋਂ ਵੱਧ ਛੇ ਵਿਕਟਾਂ ਲਈਆਂ। ਯਾਸਿਰ ਨੂੰ ਦੋਵੇਂ ਪਾਰੀਆਂ ''ਚ ਵੈਸਟਇੰਡੀਜ਼ ਦੇ 10 ਵਿਕਟ ਚਟਕਾਉਣ ਲਈ ''ਮੈਨ ਆਫ ਦੀ ਮੈਚ'' ਚੁਣਿਆ ਗਿਆ। ਜੁਲਫਿਕਾਰ ਬਾਬਰ ਨੇ 51 ਦੌੜਾਂ ''ਤੇ 2 ਵਿਕਟਾਂ, ਰਾਹਤ ਅਲੀ ਅਤੇ ਮੁਹੰਮਦ ਨਵਾਜ ਨੇ ਇਕ-ਇਕ ਵਿਕਟ ਲਿਆ।