ਗੂਗਲ 'ਤੇ ਰਸ਼ੀਦ ਖ਼ਾਨ ਦੀ ਪਤਨੀ ਬਣਨ ਤੋਂ ਬਾਅਦ ਹੁਣ ਇਸ ਖਿਡਾਰੀ ਨਾਲ ਵਾਇਰਲ ਹੋਈ ਅਨੁਸ਼ਕਾ ਦੀ ਤਸਵੀਰ

10/12/2020 1:40:47 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਕਾਫ਼ੀ ਸੁਰਖ਼ੀਆਂ 'ਚ ਹੈ। ਆਈ. ਪੀ. ਐੱਲ. ਦੌਰਾਨ ਅਨੁਸ਼ਕਾ ਆਪਣੇ ਪਤੀ ਵਿਰਾਟ ਕੋਹਲੀ ਦਾ ਹੌਂਸਲਾ ਵਧਾਉਂਦੇ ਹੋਏ ਵੀ ਦਿਖਾਈ ਦਿੱਤੀ ਸੀ। ਇਸ ਦੌਰਾਨ ਅਨੁਸ਼ਕਾ ਨੂੰ ਲੈ ਕੇ ਗੂਗਲ ਸਰਚ 'ਤੇ ਕੁਝ ਅਜਿਹਾ ਹੋਇਆ, ਜਿਸ ਦੀ ਚਰਚਾ ਹਰ ਪਾਸੇ ਛਿੜੀ ਹੋਈ ਹੈ। ਦਰਅਸਲ ਗੂਗਲ ਸਰਚ 'ਤੇ ਜੇਕਰ ਅਫ਼ਗਾਨਿਸਤਾਨ ਦੇ ਕ੍ਰਿਕਟਰ ਰਸ਼ੀਦ ਖਾਨ ਦੀ ਪਤਨੀ ਲਿਖ ਕੇ ਸਰਚ ਕਰੋ ਤਾਂ ਉਸ 'ਚ ਅਨੁਸ਼ਕਾ ਸ਼ਰਮਾ ਦਾ ਨਾਂ ਤੇ ਉਸ ਦੀ ਤਸਵੀਰ ਆ ਰਹੀ ਹੈ। ਜਦੋਂਕਿ ਅਨੁਸ਼ਕਾ ਸ਼ਰਮਾ ਕ੍ਰਿਕਟਰ ਵਿਰਾਟ ਕੋਹਲੀ ਦੀ ਪਤਨੀ ਹੈ। ਉਥੇ ਹੀ ਹੁਣ ਅਨੁਸ਼ਕਾ ਸ਼ਰਮਾ ਦੀ ਇਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਰਾਇਲ ਚੈਲੇਂਜਰਸ ਬੈਂਲਲੋਰ ਦੀ ਟੀਮ ਦੇ ਮੈਂਬਰ ਸ਼ਾਹਬਾਜ਼ ਅਹਿਮਦ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਅਨੁਸ਼ਕਾ ਕਾਫ਼ੀ ਖ਼ੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ। ਲੋਕੀ ਅਨੁਸ਼ਕਾ ਤੇ ਸ਼ਾਹਬਾਜ਼ ਅਹਿਮਦ ਦੀ ਵਾਇਰਲ ਤਸਵੀਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।
PunjabKesari
ਕੀ ਹੈ ਪੂਰਾ ਮਾਮਲਾ
ਇਹ ਪੂਰਾ ਮਾਮਲਾ 2018 ਤੋਂ ਸ਼ੁਰੂ ਹੋਇਆ। ਦਰਅਸਲ ਪ੍ਰਸ਼ੰਸਕਾਂ ਦੇ ਨਾਲ ਇਕ ਚੈਟ ਸੈਸ਼ਨ ਦੌਰਾਨ ਰਾਸ਼ੀਦ ਖਾਨ ਕੋਲੋਂ ਕਈ ਸਵਾਲ ਪੁੱਛੇ ਗਏ। ਇਨ੍ਹਾਂ 'ਚੋਂ ਇਕ ਸਵਾਲ ਇਹ ਪੁੱਛਿਆ ਗਿਆ ਬਾਲੀਵੁੱਡ 'ਚ ਉਨ੍ਹਾਂ ਨੂੰ ਕਿਹੜੀ ਅਦਾਕਾਰਾ ਪਸੰਦ ਹੈ? ਰਸ਼ੀਦ ਨੇ ਅਨੁਸ਼ਕਾ ਸ਼ਰਮਾ ਤੇ ਪ੍ਰਿੰਟੀ ਜ਼ਿੰਟਾ ਦਾ ਨਾਮ ਲਿਆ ਸੀ। ਉਸ ਦੌਰਾਨ ਰਸ਼ੀਦ ਕਾਫ਼ੀ ਸੁਰਖੀਆਂ 'ਚ ਆ ਗਏ ਸਨ। ਇਥੋਂ ਹੀ ਰਾਸ਼ੀਦ ਦੀ ਪਤਨੀ ਦਾ ਨਾਮ ਗੂਗਲ 'ਤੇ ਸਰਚ 'ਚ ਅਨੁਸ਼ਕਾ ਸ਼ਰਮਾ ਆਉਣ ਲੱਗ ਗਿਆ। ਦੱਸ ਦੇਈਏ ਕਿ ਜੁਲਾਈ 2020 'ਚ ਇਕ ਇੰਟਰਵਿਊ 'ਚ ਰਸ਼ੀਦ ਨੇ ਦੱਸਿਆ ਕਿ ਉਨ੍ਹਾਂ ਦਾ ਅਜੇ ਤੱਕ ਵਿਆਹ ਨਹੀਂ ਹੋਇਆ।
PunjabKesari
ਦੱਸ ਦਈਏ ਕਿ ਬੀਤੇ ਦਿਨੀਂ ਅਨੁਸ਼ਕਾ ਸ਼ਰਮਾ ਰਾਇਲ ਚੈਲੇਂਜਰਸ ਬੈਂਗਲੋਰ ਅਤੇ ਚੇਨਈ ਸੁਪਰ ਕਿੰਗਜ਼ ਦਾ ਮੈਚ ਦੇਖਣ ਸਟੇਡੀਅਮ ਪਹੁੰਚੀ ਸੀ। ਇਸ ਮੈਚ ਦੌਰਾਨ ਅਨੁਸ਼ਕਾ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਸ 'ਚ ਉਹ ਆਪਣੇ ਪਤੀ ਵਿਰਾਟ ਕੋਹਲੀ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਫਲੈਗ ਕਿੱਸ ਕਰਦੀ ਨਜ਼ਰ ਆਈ ਸੀ।
PunjabKesari
ਦੱਸਣਯੋਗ ਹੈ ਕਿ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਗਰਭਵਤੀ ਹੋਣ ਦੀਆਂ ਖ਼ਬਰਾਂ ਕਾਰਨ ਵੀ ਕਾਫ਼ੀ ਸੁਰਖੀਆਂ 'ਚ ਹੈ। ਹਾਲ ਹੀ 'ਚ ਉਸ ਨੇ ਦੱਸਿਆ ਸੀ ਕਿ ਇਕ ਨਵਾਂ ਮਹਿਮਾਨ ਜਲਦੀ ਹੀ ਉਨ੍ਹਾਂ ਦੇ ਘਰ ਆ ਰਿਹਾ ਹੈ। ਅਨੁਸ਼ਕਾ ਸ਼ਰਮਾ ਅਕਸਰ ਹੀ ਆਪਣੇ ਬੇਬੀ ਬੰਪ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
PunjabKesari


sunita

Content Editor

Related News