ਤਮੀਮ ਦੇ ਸੈਂਕੜੇ ਨਾਲ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 90 ਦੌੜਾਂ ਨਾਲ ਹਰਾਇਆ

03/26/2017 6:09:23 PM

ਡਬੁਲਾ— ਓਪਨਰ ਤਮੀਮ ਇਕਬਾਲ(127) ਅਤੇ ਆਲਰਾਊਂਡਰ ਸ਼ਾਕਿਬ ਅਲ ਹਸਨ(72) ਤੋਂ ਬਾਅਦ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਨੇ ਮੇਜ਼ਬਾਨ ਸ਼੍ਰੀਲੰਕਾ ਨੂੰ ਪਹਿਲੇ ਇਕ ਰੋਜ਼ਾ ਮੈਚ ''ਚ 90 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ''ਚ 1-0 ਦੀ ਬੜ੍ਹਤ ਬਣਾ ਲਈ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾ ਬੱਲੇਬਾਜ਼ੀ ਕਰਨ ਲਈ ਕਿਹਾ। ਬੰਗਲਾਦੇਸ਼ ਨੇ ਓਪਨਰ ਤਮੀਮ ਇਕਬਾਲ, ਆਲਰਾਊਂਡਰ ਸ਼ਾਕਿਬ ਅਲ ਹਸਨ ਅਤੇ ਸੱਬੀਰ ਰਹਿਮਾਨ(54) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 5 ਵਿਕੇਟਾਂ ''ਤੇ 324 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਫਿਰ ਸ਼੍ਰੀਲੰਕਾ ਨੂੰ 45.1 ਓਵਰ ''ਚ 234 ਦੌੜਾਂ ''ਤੇ ਸਮੇਟ ਕੇ ਮੈਚ 90 ਦੌੜਾਂ ਨਾਲ ਆਪਣੇ ਨਾਂ ਕਰ ਲਿਆ। 
ਬੰਗਲਾਦੇਸ਼ ਦੀ 39 ਮੈਚਾਂ ''ਚ ਸ਼੍ਰੀਲੰਕਾ ''ਤੇ ਇਹ 5ਵੀਂ ਜਿੱਤ ਹੈ। ਤਮੀਮ ਨੇ 142 ਗੇਂਦਾਂ ''ਚ 15 ਚੌਕੇ ਅਤੇ ਇਕ ਛੱਕੇ ਦੀ ਸਹਾਇਤਾ ਨਾਲ ਸ਼ਾਨਦਾਰ 127 ਦੌੜਾਂ ਬਣਾਈਆਂ। 28 ਸਾਲਾ ਤਮੀਮ ਦਾ ਇਹ 8ਵਾਂ ਇਕ ਰੋਜ਼ਾ ਸੈਂਕੜਾ ਸੀ। ਵਿਸ਼ਵ ਦੇ ਨੰਬਰ ਇਕ ਆਲਰਾਊਂਡਰ ਸ਼ਾਕਿਬ ਨੇ 71 ਗੇਂਦਾਂ ''ਚ 72 ਦੌੜਾਂ ਦੀ ਆਪਣੀ ਅਰਧਸੈਕੜੇ ਦੀ ਪਾਰੀ ''ਚ ਚਾਰ ਚੌਕੇ ਅਤੇ ਇਕ ਛੱਕਾ ਲਗਾਇਆ। ਇਸ ਤੋਂ ਇਲਾਵਾ ਰਹਿਮਾਨ ਨੇ 56ਗੇਂਦਾਂ ''ਚ 10 ਚੌਕਿਆਂ ਦੀ ਸਹਾਇਤਾ ਨਾਲ 54 ਦੌੜਾ ਦਾ ਯੋਗਦਾਨ ਦਿੱਤਾ। ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਨੇ 45 ਦੌੜਾਂ ''ਤੇ 2 ਵਿਕੇਟਾਂ, ਲਾਇਰੂ ਕੁਮਾਰਾ ਨੇ 74 ਦੌੜਾਂ ''ਤੇ ਇਕ ਵਿਕਟ ਅਤੇ ਲੈਫਟ ਆਰਮ ਸਪਿਨਰ ਲਕਸ਼ਮਣ ਸਾਦੰਕਨ ਅਤੇ ਅਸੇਲਾ ਗੁਣਾਰਤਨੇ ਨੂੰ ਇਕ- ਇਕ ਵਿਕੇਟ ਹਾਸਲ ਕੀਤਾ।