ਵਿਰਾਟ ਨਾਲ ਵਿਆਹ ਤੋਂ ਬਾਅਦ ਕੰਮ ਨਹੀਂ ਕਰਨਾ ਚਾਹੁੰਦੀ ਸੀ ਅਨੁਸ਼ਕਾ! ਵਾਇਰਲ ਵੀਡੀਓ ’ਚ ਪ੍ਰਗਟਾਈ ਇੱਛਾ

10/18/2023 5:24:07 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਉਣ ਵਾਲੀ ਸਪੋਰਟਸ ਡਰਾਮਾ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਕੰਮ ਤੋਂ ਇਲਾਵਾ ਅਨੁਸ਼ਕਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਸ ਪਲੇਟਫਾਰਮ ’ਤੇ ਉਹ ਆਪਣੇ ਪਤੀ ਵਿਰਾਟ ਤੇ ਧੀ ਨਾਲ ਖ਼ੂਬਸੂਰਤ ਪਲ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਇਸ ਦੌਰਾਨ ਅਨੁਸ਼ਕਾ ਦੀ ਇਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਨ੍ਹਾਂ ਨੇ ਵਿਆਹ ਤੋਂ ਬਾਅਦ ਕੰਮ ਨਾ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ।

ਵਿਆਹ ਤੋਂ ਬਾਅਦ ਕੰਮ ਨਹੀਂ ਕਰਨਾ ਚਾਹੁੰਦੀ
ਵਾਇਰਲ ਹੋ ਰਹੀ ਇਕ ਪੁਰਾਣੀ ਵੀਡੀਓ ’ਚ ਸਿੰਮੀ ਗਰੇਵਾਲ ਅਦਾਕਾਰਾ ਨੂੰ ਉਸ ਦੇ ਵਿਆਹ ਦੀ ਮਹੱਤਤਾ ਬਾਰੇ ਪੁੱਛਦੀ ਹੈ। ਜਵਾਬ ’ਚ ਅਨੁਸ਼ਕਾ ਕਹਿੰਦੀ ਹੈ, ‘‘ਇਹ ਬਹੁਤ ਜ਼ਰੂਰੀ ਹੈ। ਮੈਂ ਵਿਆਹ ਕਰਨਾ ਚਾਹੁੰਦੀ ਹਾਂ, ਮੈਂ ਬੱਚੇ ਪੈਦਾ ਕਰਨਾ ਚਾਹੁੰਦੀ ਹਾਂ ਤੇ ਜਦੋਂ ਮੇਰਾ ਵਿਆਹ ਹੋ ਜਾਂਦਾ ਹੈ, ਮੈਂ ਸ਼ਾਇਦ ਕੰਮ ਨਹੀਂ ਕਰਨਾ ਚਾਹਾਂਗੀ।’’

ਇਹ ਖ਼ਬਰ ਵੀ ਪੜ੍ਹੋ : ਗਾਇਕ ਸਿੱਪੀ ਗਿੱਲ ’ਤੇ ਮੋਹਾਲੀ ’ਚ ਦਰਜ ਹੋਈ ਐੱਫ. ਆਈ. ਆਰ., ਜਾਣੋ ਪੂਰਾ ਮਾਮਲਾ

ਵਿਆਹ ਤੋਂ ਬਾਅਦ ਉਹ ਵਿਰਾਟ ਨਾਲ ਸਿਰਫ 19 ਦਿਨ ਹੀ ਰਹੀ
2019 ’ਚ ਇਕ ਇੰਟਰਵਿਊ ’ਚ ਅਨੁਸ਼ਕਾ ਨੂੰ ਵਿਆਹ ਤੋਂ ਬਾਅਦ ਕੋਈ ਫ਼ਿਲਮ ਸਾਈਨ ਨਾ ਕਰਨ ਬਾਰੇ ਪੁੱਛਿਆ ਗਿਆ ਸੀ, ਜਿਸ ਦੇ ਜਵਾਬ ’ਚ ਅਦਾਕਾਰਾ ਨੇ ਕਿਹਾ, ‘‘ਇਹ ਸੋਚ ਸਮਝ ਕੇ ਲਿਆ ਗਿਆ ਫ਼ੈਸਲਾ ਹੈ। ਮੈਂ ਫ਼ਿਲਮ ‘ਜ਼ੀਰੋ’ ਤੋਂ ਬਾਅਦ ਕੁਝ ਮਹੀਨਿਆਂ ਦੀ ਛੁੱਟੀ ਲੈਣਾ ਚਾਹੁੰਦੀ ਸੀ। ਇਹ ਮੇਰੇ ਵਿਆਹ ਤੋਂ ਬਾਅਦ ਵਾਵਰੋਲੇ ਵਾਂਗ ਸੀ। ਮੈਂ ‘ਸੂਈ ਧਾਗਾ : ਮੇਡ ਇਨ ਇੰਡੀਆ’ ਤੇ ਬਾਅਦ ’ਚ ‘ਜ਼ੀਰੋ’ ਦੀ ਸ਼ੂਟਿੰਗ ਲਈ ਸੈੱਟ ’ਤੇ ਵਾਪਸ ਆ ਗਈ ਸੀ। ਮੈਂ ਸਿਰਫ਼ ਪਿੱਛੇ-ਪਿੱਛੇ ਕੰਮ ਕਰ ਰਹੀ ਸੀ। ਮੈਂ ਸੋਚਿਆ ਕਿ ਮੈਨੂੰ ਜੋ ਵੀ ਸਮਾਂ ਮਿਲੇਗਾ, ਮੈਂ ਉਸ ਮੁਤਾਬਕ ਵਿਰਾਟ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੀ ਪਰ ਮੈਂ ਬਹੁਤ ਥੱਕੀ ਹੋਈ ਮਹਿਸੂਸ ਕਰ ਰਹੀ ਸੀ।’’

‘ਚੱਕਦਾ ਐਕਸਪ੍ਰੈੱਸ’ ’ਚ ਆਵੇਗੀ ਨਜ਼ਰ
ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਨੇ ਵਿਰਾਟ ਨਾਲ 11 ਦਸੰਬਰ, 2017 ਨੂੰ ਇਟਲੀ ’ਚ ਵਿਆਹ ਕਰਵਾਇਆ ਸੀ। ਅਨੁਸ਼ਕਾ ਦੀ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰੋਸਿਤ ਰਾਏ ਨੇ ਕੀਤਾ ਹੈ। ਇਹ ਫ਼ਿਲਮ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਫਿਰ ਤੋਂ ਗਰਭਵਤੀ ਹੈ। ਹਾਲਾਂਕਿ ਉਸ ਵਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh