2016 ਟੀ-20 ਵਰਲਡ ਕੱਪ ਦੇ ਬਾਅਦ ਪਾਕਿ ਟੀਮ ''ਤੇ ਡਿੱਗੇਗਾ ਵਿਰਾਟ ਨਾਂ ਦਾ ਬੰਬ!

05/24/2017 5:52:03 PM

ਨਵੀਂ ਦਿੱਲੀ— ਭਾਰਤੀ ਟੀਮ ਅਤੇ ਧੁਰਵਿਰੋਧੀ ਟੀਮ ਪਾਕਿਸਤਾਨ ਵਿਚਾਲੇ ਵੈਸੇ ਤਾਂ ਰਾਜਨੀਤਿਕ ਅਤੇ ਸਿਆਸਤੀ ਪੱਧਰ 'ਤੇ ਹਮੇਸ਼ਾ ਹੀ ਗਹਿਮਾ-ਗਹਿਮੀ ਰਹਿੰਦੀ ਹੈ, ਪਰ ਕ੍ਰਿਕਟ ਦੇ ਮੈਦਾਨ 'ਤੇ ਦੋਨਾਂ ਟੀਮਾਂ ਨੂੰ ਟਕਰਾਉਂਦੇ ਹੋਏ ਦੇਖਣ ਲਈ ਫੈਂਸ ਨੂੰ ਖਾਸਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸਦਾ ਕਾਰਨ ਦੋਨਾਂ ਹੀ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਆਪਸ 'ਚ ਸੀਰੀਜ਼ ਖੇਡਣ ਦੀ ਆਗਿਆ ਨਹੀਂ ਮਿਲਣਾ ਹੈ। ਬਸ ਆਈ.ਸੀ.ਸੀ. ਦੇ ਟੂਰਨਾਮੈਂਟ 'ਚ ਹੀ ਦੋਨੋਂ ਟੀਮਾਂ 2-2 ਹੱਥ ਕਰ ਪਾਉਂਦੀਆਂ ਹਨ। ਹੁਣ ਇੱਕ ਵਾਰ ਫਿਰ ਉਹ ਦਿਨ ਨਜ਼ਦੀਕ ਆ ਗਿਆ ਹੈ। ਜੀ ਹਾਂ, 933 ਚੈਂਪੀਅਨਸ ਟਰਾਫੀ 'ਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ 4 ਜੂਨ ਨੂੰ ਇੱਕ ਵਾਰ ਫਿਰ ਮਹਾ-ਮੁਕਾਬਲਾ ਦੇਖਣ ਨੂੰ ਮਿਲੇਗਾ। ਫੈਂਸ ਵਿਚਾਲੇ ਇਸ ਹਾਈ ਵੋਲਟੇਜ਼ ਮੁਕਾਬਲੇ ਨੂੰ ਲੈ ਕੇ ਚਰਚਾ ਦਾ ਦੌਰ ਚੱਲ ਪਿਆ ਹੈ।
ਟੀ-20 ਵਰਲਡ ਕੱਪ— ਮੀਂਹ ਪ੍ਰਭਾਵਿਤ ਮੈਚ 'ਚ ਵਿਰਾਟ ਦੇ ਬੱਲੇ ਤੋਂ ਵਰ੍ਹੀਆਂ ਦੌੜਾਂ
ਅੰਤਮ ਵਾਰ ਜਦੋਂ ਭਾਰਤੀ ਟੀਮ ਨੇ ਪਾਕਿਸਤਾਨ ਨਾਲ ਦੋ-ਦੋ ਹੱਥ ਕੀਤੇ ਸੀ, ਤਾਂ ਉਸ ਸਮੇਂ ਟੀਮ ਦੇ ਕਪਤਾਨ ਐੱਮ.ਐੱਸ. ਧੋਨੀ ਸਨ ਅਤੇ ਟੂਰਨਾਮੈਂਟ ਟੀ-20 ਵਰਲਡ ਕੱਪ ਸੀ। ਇਹ ਮੁਕਾਬਲਾ 19 ਮਾਰਚ 2016 ਨੂੰ ਖੇਡਿਆ ਗਿਆ ਸੀ, ਜੋ ਦੋਨਾਂ ਟੀਮਾਂ ਵਿਚਾਲੇ ਸਾਲ ਦਾ ਦੂਜਾ ਮੁਕਾਬਲਾ ਸੀ। ਹਮੇਸ਼ਾ ਦੀ ਤਰÎਾਂ ਮੈਚ ਕਾਫ਼ੀ ਰੋਮਾਂਚਕ ਰਿਹਾ। ਮੀਂਹ ਨੇ ਰੌਮਾਂਚ 'ਚ ਰੁਕਾਵਟ ਪਾਈ ਸੀ। ਭਾਰਤੀ ਟੀਮ ਨੇ ਆਈ.ਸੀ.ਸੀ. ਦੇ ਟੂਰਨਾਮੈਂਟ 'ਚ ਪਾਕਿ ਖਿਲਾਫ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਦੇ ਹੋਏ 6 ਵਿਕਟਾਂ ਨਾਲ ਮੈਚ ਆਪਣੇ ਨਾਂ ਕੀਤਾ ਸੀ। ਇਸਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਖਿਲਾਫ ਵਰਲਡ ਕੱਪ ਮੈਚਾਂ 'ਚ ਲਗਾਤਾਰ 11 ਮੈਚ ਜਿੱਤ ਕੇ ਰਿਕਾਰਡ ਬਣਾਇਆ ਸੀ। ਮੀਂਹ  ਕਾਰਨ ਮੈਚ 18 ਓਵਰਾਂ ਦਾ ਕਰ ਦਿੱਤਾ ਗਿਆ ਸੀ। ਬਾਅਦ 'ਚ ਵਿਰਾਟ ਕੋਹਲੀ ਨੇ 37 ਗੇਂਦਾਂ 'ਚ 55 ਦੌੜਾਂ ਦੀ ਅਜੇਤੂ ਪਾਰੀ ਖੇਡੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਉੱਤੇ 118 ਦੌੜਾਂ ਬਣਾਈਆਂ ਸਨ,ਜਿਸਨੂੰ ਭਾਰਤ ਨੇ 4 ਵਿਕਟਾਂ ਗੁਆ ਕੇ 15.5 ਓਵਰਾਂ 'ਚ ਹੀ ਹਾਸਲ ਕਰ ਲਿਆ ਸੀ।