‘ਯੂਨੀਅਨ ਬੈਂਕ ਨੇ ਕਾਰਪੋਰੇਸ਼ਨ ਬੈਂਕ ਦੀਆਂ ਸਾਰੀਆਂ ਬ੍ਰਾਂਚਾਂ ਦੇ ਨਾਲ IT ਏਕੀਕਰਣ ਕੀਤਾ ਪੂਰਾ’

12/03/2020 3:02:21 PM

ਨਵੀਂ ਦਿੱਲੀ (ਭਾਸ਼ਾ) – ਯੂਨੀਅਨ ਬੈਂਕ ਆਫ ਇੰਡੀਆ ਨੇ ਕਾਰਪੋਰੇਸ਼ਨ ਬੈਂਕ ਨਾਲ ਬੈਂਕ ਦਾ ਸੂਚਨਾ ਤਕਨਾਲੌਜੀ (ਆਈ. ਟੀ.) ਏਕੀਕਰਣ ਪੂਰਾ ਕਰ ਲਿਆ ਹੈ। ਇਸ ਨਾਲ ਕਾਰਪੋਰੇਸ਼ਨ ਬੈਂਕ ਦੀਆਂ ਸਾਰੀਆਂ ਬ੍ਰਾਂਚਾਂ ਉਸ ਦੇ ਆਈ. ਟੀ. ਘੇਰੇ ’ਚ ਆ ਗਈਆਂ ਹਨ।

ਬੈਂਕ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਈ. ਟੀ. ਏਕੀਕਰਣ ਪੂਰਾ ਹੋਣ ਤੋਂ ਬਾਅਦ ਕਾਰਪੋਰੇਸ਼ਨ ਬੈਂਕ (ਸੇਵਾਵਾਂ ਅਤੇ ਵਿਸ਼ੇਸ਼ ਬ੍ਰਾਂਚਾਂ ਸਮੇਤ) ਦਾ ਯੂਨੀਅਨ ਬੈਂਕ ਆਫ ਇੰਡੀਆ ’ਚ ਪੂਰੀ ਤਰ੍ਹਾਂ ਏਕੀਕਰਣ ਹੋ ਗਿਆ ਹੈ।

ਬਿਆਨ ’ਚ ਕਿਹਾ ਗਿਆ ਹੈ ਕਿ ਕਾਰਪੋਰੇਸ਼ਨ ਬੈਂਕ ਦੇ ਸਾਰੇ ਗਾਹਕ ਰਿਕਾਰਡ ਸਮੇਂ ’ਚ ਯੂਨੀਅਨ ਬੈਂਕ ਆਫ ਇੰਡੀਆ ਦੇ ਕੋਰ ਬੈਂਕਿੰਗ ਸਲਿਊਸ਼ਨ (ਸੀ. ਬੀ. ਐੱਸ.) ’ਚ ਟ੍ਰਾਂਸਫਰ ਹੋ ਗਏ ਹਨ। ਇਸ ਦੇ ਨਾਲ ਹੀ ਬੈਂਕ ਨੇ ਕਾਰਪੋਰੇਸ਼ਨ ਬੈਂਕ ਦੇ ਗਾਹਕਾਂ ਲਈ ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਯੂ. ਪੀ. ਆਈ., ਆਈ. ਐੱਮ. ਪੀ. ਐੱਸ., ਐੱਫ. ਆਈ. ਗੇਟਵੇਅ, ਟ੍ਰੇਜਰੀ ਅਤੇ ਸਵਿਫਟ ਸੇਵਾਵਾਂ ਸਫਲਤਾਪੂਰਵਕ ਪੇਸ਼ ਕਰ ਦਿੱਤੀਆਂ ਹਨ।


Harinder Kaur

Content Editor

Related News