ਛੋਟੇ ਹਵਾਈ ਅੱਡਿਆਂ ਦਾ ਨਿੱਜੀਕਰਨ ਸਹੀ ਰੁਖ਼ ਨਹੀਂ : ਸਿਧਾਰਥ ਕਪੂਰ

02/15/2019 4:36:26 PM

ਨਵੀਂ ਦਿੱਲੀ - GMR ਏਅਰਪੋਟਰਸ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਨਿਰਦੇਸ਼ਕ ਮੰਡਲ ਦੇ ਮੈਂਬਰ ਸਿਧਾਰਥ ਕਪੂਰ ਨੇ CAPA ਇੰਡੀਆ ਏਅਰਪੋਰਟ ਸਿਖਰ ਸੰਮੇਲਨ ਵਿਚ ਕਿਹਾ ਕਿ ਛੋਟੇ ਹਵਾਈ ਅੱਡਿਆਂ ਦਾ ਨਿੱਜੀਕਰਨ ਸਰਕਾਰ ਲਈ ਸਹੀ ਰੁਖ਼ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਯਾਤਰੀਆਂ ਦੀ ਗਿਣਤੀ ਅਤੇ ਵਾਧਾ ਅੰਦਾਜ਼ੇ ਦੇ ਸੰਦਰਭ ਵਿਚ ਵਿਹਾਰਕ ਹੋਣ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਨੇ 6 ਹਵਾਈ ਅੱਡਿਆਂ (ਲਖਨਊ, ਜੈਪੁਰ, ਅਹਿਮਦਾਬਾਦ, ਗੁਹਾਟੀ, ਮੇਂਗਲੁਰੂ ਅਤੇ ਤਿਰੂਵਨੰਤਪੁਰਮ) ਦੇ ਨਿੱਜੀਕਰਨ ਲਈ ਬੋਲੀਆਂ ਮੰਗੀਆਂ ਹਨ। ਇਹ ਹਵਾਈ ਅੱਡੇ ਫਿਲਹਾਲ ਭਾਰਤੀ ਹਵਾਈ ਅੱਡਾ ਅਥਾਰਟੀ (ਏ. ਏ. ਆਈ.) ਦੇ ਕੰਟਰੋਲ ਵਿਚ ਹਨ। ਕਪੂਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਹਵਾਈ ਅੱਡੇ ਦਾ ਇਕ ਹੇਠਲਾ ਆਕਾਰ ਹੋਣਾ ਚਾਹੀਦਾ ਹੈ ਜੋ ਹਵਾਈ ਨਿੱਜੀਕਰਨ ਲਈ ਵਿਹਾਰਕ ਹੋਵੇ। ਇਸ ਤਰ੍ਹਾਂ ਦੀ ਜਾਇਦਾਦ ਲਈ ਜੋ ਲਾਗਤ ਵਸੂਲੀ ਮਾਡਲ ਹੈ, ਉਸ ਦੇ ਤਹਿਤ ਘੱਟੋ-ਘੱਟ ਯਾਤਰੀਆਂ ਦੀ ਗਿਣਤੀ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ 25 ਲੱਖ ਤੋਂ 30 ਲੱਖ ਯਾਤਰੀ ਪ੍ਰਤੀ ਸਾਲ ਇਕ ਆਦਰਸ਼ ਯਾਤਰੀ ਗਿਣਤੀ ਹੈ। ਇਸ ਦੇ ਆਧਾਰ ’ਤੇ ਵਾਧੇ ਲਈ ਪੂੰਜੀ ਖ਼ਰਚੇ ਦਾ ਮਤਲਬ ਬਣਦਾ ਹੈ।’’