ਹੁਣ ਐੱਨ. ਐੱਸ. ਈ. 'ਤੇ ਵੀ ਖਰੀਦ ਤੇ ਵੇਚ ਸਕੋਗੇ SDL ਤੇ ਟੀ-ਬਿੱਲ

07/28/2020 5:10:45 PM

ਨਵੀਂ ਦਿੱਲੀ— ਨੈਸ਼ਨਲ ਸਟਾਕ ਐਕਸਚੇਂਜ ਨੇ ਮੰਗਲਵਾਰ ਤੋਂ ਆਪਣੇ ਪੂੰਜੀ ਬਾਜ਼ਾਰ ਸੈਗਮੈਂਟ 'ਚ ਟ੍ਰੇਜਰੀ ਬਿੱਲ (ਟੀ-ਬਿੱਲ) ਅਤੇ ਸਟੇਟ ਡਿਵੈੱਲਪਮੈਂਟ ਲੋਨ (ਐੱਸ. ਡੀ. ਐੱਲ.) ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ।

ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਇਕ ਬਿਆਨ 'ਚ ਕਿਹਾ ਕਿ ਇਕੁਇਟੀ ਕਾਰੋਬਾਰ ਦੇ ਨਾਲ ਨਿਵੇਸ਼ਕ ਹੁਣ ਐੱਨ. ਐੱਸ. ਈ. ਕਾਰੋਬਾਰੀ ਮੈਂਬਰਾਂ ਦੇ ਮਾਧਿਅਮ ਨਾਲ ਟੀ-ਬਿੱਲ ਅਤੇ ਐੱਸ. ਡੀ. ਐੱਲ. ਖਰੀਦ ਅਤੇ ਵੇਚ ਸਕਦੇ ਹਨ।

ਐੱਨ. ਐੱਸ. ਈ. ਨੇ ਬਿਆਨ 'ਚ ਕਿਹਾ ਕਿ 'ਡੇਟਡ ਗੌਰਮੈਂਟ ਸਕਿਓਰਿਟੀਜ਼' ਦੀ ਪਹਿਲਾਂ ਹੀ ਪੂੰਜੀ ਬਾਜ਼ਾਰ ਸੈਗਮੈਂਟ 'ਚ ਪੇਸ਼ਕਸ਼ ਕੀਤੀ ਜਾਂਦੀ ਹੈ। ਟੀ-ਬਿੱਲ ਅਤੇ ਐੱਸ. ਡੀ. ਐੱਲ. ਦੋਵੇਂ ਸਰਕਾਰੀ ਸਕਿਓਰਿਟੀਜ਼ ਸਮੂਹ ਦਾ ਹਿੱਸਾ ਹਨ ਅਤੇ ਇਸ ਨੂੰ ਵਿਆਪਕ ਤੌਰ 'ਤੇ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ।

ਟੀ-ਬਿੱਲ ਨੂੰ ਕੇਂਦਰ ਸਰਕਾਰ ਜਾਰੀ ਕਰਦੀ ਹੈ, ਜਦੋਂ ਕਿ ਐੱਸ. ਡੀ. ਐੱਲ. ਸੂਬਾ ਸਰਕਾਰਾਂ ਵੱਲੋਂ ਜਾਰੀ ਕੀਤੇ ਜਾਂਦੇ ਹਨ। ਦੋਹਾਂ ਨੂੰ ਬੈਂਕਾਂ ਵੱਲੋਂ ਐੱਸ. ਐੱਲ. ਆਰ. ਜ਼ਰੂਰਤਾਂ ਨੂੰ ਪੂਰਾ ਕਰਨ ਲਈ ਯੋਗ ਨਿਵੇਸ਼ ਦੇ ਰੂਪ 'ਚ ਮੰਨਿਆ ਜਾਂਦਾ ਹੈ। ਟੀ-ਬਿੱਲ 91 ਦਿਨ, 182 ਦਿਨ ਅਤੇ 364 ਦਿਨਾਂ ਲਈ ਜਾਰੀ ਕੀਤੇ ਜਾਂਦੇ ਹਨ। ਦੂਜੇ ਪਾਸੇ, ਐੱਸ. ਡੀ. ਐੱਲ. ਨੂੰ ਤਿੰਨ ਸਾਲ ਤੋਂ 35 ਸਾਲ ਤੱਕ ਲਈ ਜਾਰੀ ਕੀਤਾ ਜਾਂਦਾ ਹੈ, ਹਾਲਾਂਕਿ ਜ਼ਿਆਦਾਤਰ 10 ਸਾਲ ਦੀ ਮਿਆਦ ਵਾਲੇ ਹੁੰਦੇ ਹਨ। ਐੱਨ. ਐੱਸ. ਈ. ਦੇ ਪ੍ਰਬੰਧਕ ਨਿਰਦੇਸ਼ਕ ਤੇ ਸੀ. ਈ. ਓ. ਵਿਕਰਮ ਲਿਮਯ ਨੇ ਕਿਹਾ, ''ਇਨ੍ਹਾਂ ਸਕਿਓਰਿਟੀਜ਼ ਲਈ ਇਕ ਸਕੈਂਡਰੀ ਬਾਜ਼ਾਰ ਦੀ ਉਪਲਬਧਤਾ, ਪ੍ਰਾਇਮਰੀ ਬਾਜ਼ਾਰਾਂ 'ਚ ਭਾਗੀਦਾਰੀ ਨੂੰ ਉਤਸ਼ਾਹਤ ਕਰੇਗੀ। ਹੁਣ ਐੱਨ. ਐੱਸ. ਈ. 'ਚ ਜੀ-ਸੇਕ, ਐੱਸ. ਡੀ. ਐੱਲ. ਅਤੇ ਟੀ-ਬਿੱਲ ਸਮੇਤ ਸਾਰੀਆਂ ਪ੍ਰਮੁੱਖ ਸਰਕਾਰੀ ਸਕਿਓਰਿਟੀਜ਼ ਦੀ ਪੇਸ਼ਕਸ਼ ਕੀਤੀ ਗਈ ਹੈ।''


Sanjeev

Content Editor

Related News