ਕੱਪੜਾ ਉਤਪਾਦਨ ’ਚ ਖਾਦੀ ਦੀ ਹਿੱਸੇਦਾਰੀ 5 ਸਾਲਾਂ ’ਚ ਹੋਈ ਦੁਗਣੀ

06/19/2019 8:35:03 AM

ਨਵੀਂ ਦਿੱਲੀ - ਦੇਸ਼ ਦੇ ਕੁਲ ਕੱਪੜਾ ਉਤਪਾਦਨ ’ਚ ਖਾਦੀ ਕੱਪੜੇ ਦੀ ਹਿੱਸੇਦਾਰੀ ਪਿਛਲੇ 5 ਸਾਲਾਂ ’ਚ ਵਧ ਕੇ ਦੁਗਣੀ ਹੋ ਗਈ ਹੈ। ਵਿੱਤੀ ਸਾਲ 2014-15 ’ਚ ਇਹ 4.23 ਫੀਸਦੀ ਸੀ, ਜੋ 2018-19 ’ਚ ਵਧ ਕੇ 8.49 ਫੀਸਦੀ ਤੱਕ ਪਹੁੰਚ ਗਈ। ਖਾਦੀ ਗ੍ਰਾਮੋਉਦਯੋਗ ਕਮਿਸ਼ਨ ਨੇ ਦੱਸਿਆ ਕਿ ਵਿੱਤੀ ਸਾਲ 2014-15 ’ਚ ਦੇਸ਼ ’ਚ ਕੱਪੜਾ ਮਿੱਲਾਂ ’ਚ ਤਿਆਰ ਕੱਪੜੇ ਦਾ ਕੁਲ ਉਤਪਾਦਨ 248.6 ਕਰੋਡ਼ ਵਰਗਮੀਟਰ ਸੀ। ਇਸ ’ਚ ਖਾਦੀ ਕੱਪੜੇ ਦੀ ਹਿੱਸੇਦਾਰੀ 10.54 ਕਰੋਡ਼ ਵਰਗਮੀਟਰ ਰਿਹਾ, ਜੋ 4.23 ਫੀਸਦੀ ਦੇ ਬਰਾਬਰ ਹੈ।

ਇਸੇ ਤਰ੍ਹਾਂ 2018-19 ’ਚ ਦੇਸ਼ ਦਾ ਮਿੱਲ ’ਚ ਤਿਆਰ ਕੱਪੜਾ ਉਤਪਾਦਨ ਡਿੱਗ ਕੇ 2,01.2 ਕਰੋਡ਼ ਵਰਗਮੀਟਰ ਰਿਹਾ। ਇਸ ’ਚ ਖਾਦੀ ਦੀ ਹਿੱਸੇਦਾਰੀ 17.08 ਕਰੋਡ਼ ਵਰਗਮੀਟਰ ਰਹੀ, ਜੋ 8.49 ਫੀਸਦੀ ਦੇ ਬਰਾਬਰ ਹੈ।