HDFC ਬੈਂਕ ਦਾ MSME ਲੋਨ ਫੀਸਦੀ ਕੋਰੋਨਾ ਕਾਲ ਤੋਂ ਪਹਿਲਾਂ ਦੇ ਪੱਧਰ ’ਤੇ ਪੁੱਜਾ

03/19/2021 2:43:52 PM

ਮੁੰਬਈ (ਯੂ. ਐੱਨ. ਆਈ.) – ਨਿੱਜੀ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਦੇ ਸੂਖਮ, ਲਘੁ ਅਤੇ ਦਰਮਿਆਨੇ ਉਦਯੋਗ (ਐੱਮ. ਐੱਸ. ਐੱਮ. ਈ.) ਲੋਨ ਫੀਸਦੀ ’ਚ ਦਸੰਬਰ 2019 ਤੋਂ ਸਾਲ 2020 ਤੱਕ 30 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਗਿਆ ਹੈ।

ਐੱਚ. ਡੀ. ਐੱਫ. ਸੀ. ਬੈਂਕ ਐਮਰਜੈਂਸੀ ਕਰਜ਼ਾ ਸਹੂਲਤ ਗਾਰੰਟੀ ਯੋਜਨਾ (ਈ. ਸੀ. ਐੱਲ. ਜੀ. ਐੱਸ.) ਦੇ ਤਹਿਤ ਕਰਜ਼ੇ ਦੇ ਵਿਸਤਾਰ ਦੇ ਮਾਮਲੇ ’ਚ ਚੋਟੀ ਦੇ ਬੈਂਕਾਂ ’ਚ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਮਾਰੀ ਦੌਰਾਨ ਐੱਮ. ਐੱਸ. ਐੱਮ. ਈ. ਦੀ ਮਦਦ ਲਈ 3 ਲੱਖ ਕਰੋੜ ਰੁਪਏ ਦੀ ਈ. ਸੀ. ਐੱਲ. ਜੀ. ਐੱਸ. ਯੋਜਨਾ ਸ਼ੁਰੂ ਕੀਤੀ ਸੀ। ਐੱਚ. ਡੀ. ਐੱਫ. ਸੀ. ਬੈਂਕ ਨੇ ਇਸ ਨੂੰ ਧਿਆਨ ’ਚ ਰੱਖਦੇ ਹੋਏ ਈ. ਸੀ. ਐੱਲ. ਜੀ. ਐੱਸ. ਯੋਜਨਾ ਦੇ ਤਹਿਤ ਅਰਧ-ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ’ਚ ਗਾਹਕਾਂ ਨੂੰ 23,000 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹਨ।


Harinder Kaur

Content Editor

Related News