FPI 8,327 ਕਰੋੜ ਦੇ ਨਿਵੇਸ਼ ਨਾਲ ਅਗਸਤ 'ਚ ਹੁਣ ਤੱਕ ਸ਼ੁੱਧ ਖਰੀਦਦਾਰ ਰਹੇ

08/09/2020 5:07:40 PM

ਨਵੀਂ ਦਿੱਲੀ— ਬਾਜ਼ਾਰ 'ਚ ਸੂਚੀਬੱਧ ਭਾਰਤੀ ਵੱਡੀਆਂ ਕੰਪਨੀਆਂ ਦੇ ਵਿੱਤੀ ਨਤੀਜੇ ਅਨੁਮਾਨ ਨਾਲੋਂ ਬਿਹਤਰ ਰਹਿਣ ਨਾਲ ਅਗਸਤ ਦੇ ਪਹਿਲੇ ਹਫਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) 8,327 ਕਰੋੜ ਰੁਪਏ ਦੇ ਨਿਵੇਸ਼ ਨਾਲ ਸ਼ੁੱਧ ਖਰੀਦਦਾਰ ਰਹੇ।


ਤਾਜ਼ਾ ਡਿਪਾਜ਼ਿਟਰੀ ਅੰਕੜਿਆਂ ਮੁਤਾਬਕ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਨੇ 3 ਤੋਂ 6 ਅਗਸਤ ਵਿਚਕਾਰ ਇਕੁਇਟੀ 'ਚ 7,842 ਕਰੋੜ ਅਤੇ ਬਾਂਡ 'ਚ 485 ਕਰੋੜ ਰੁਪਏ ਨਿਵੇਸ਼ ਕੀਤੇ ਹਨ।

ਪਿਛਲੇ ਦੋ ਮਹੀਨਿਆਂ ਤੋਂ ਐੱਫ. ਪੀ. ਆਈ. ਸ਼ੁੱਧ ਖਰੀਦਦਾਰ ਰਹੇ ਹਨ। ਜੁਲਾਈ 'ਚ ਉਨ੍ਹਾਂ ਨੇ 3,301 ਕਰੋੜ ਅਤੇ ਜੂਨ 'ਚ 24,053 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।

ਗ੍ਰੋ ਦੇ ਸਹਿ-ਸੰਸਥਾਪਕ ਅਤੇ ਸੀ. ਓ. ਓ. ਹਰਸ਼ ਜੈਨ ਨੇ ਕਿਹਾ ਕਿ ਭਾਰਤ ਦੀਆਂ ਵੱਡੀਆਂ ਕੰਪਨੀਆਂ ਨੇ ਲਾਕਡਾਊਨ ਅਤੇ ਕੋਵਿਡ-19 ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਬਾਵਜੂਦ ਉਮੀਦ ਨਾਲੋਂ ਬਿਹਤਰ ਨਤੀਜੇ ਦਿੱਤੇ ਹਨ ਅਤੇ ਐੱਫ. ਪੀ. ਆਈ. ਦੀਆਂ ਨਿਵੇਸ਼ ਤਰਜੀਹਾਂ ਵੀ ਉਸੇ ਅਨੁਸਾਰ ਵਿਕਸਤ ਹੋਈਆਂ ਹਨ। ਉਨ੍ਹਾਂ ਕਿਹਾ, “ਬਲੂਚਿਪ ਸਟਾਕਸ ਦੀ ਪ੍ਰਸਿੱਧੀ ਵੱਧ ਗਈ ਹੈ, ਜਦੋਂ ਕਿ ਛੋਟੇ ਅਤੇ ਮਿਡ ਕੈਪ ਸ਼ੇਅਰਾਂ 'ਚ ਦਿਲਚਸਪੀ ਘਟੀ ਹੈ।''


Sanjeev

Content Editor

Related News