ਵਿਦੇਸ਼ੀ ਮੁਦਰਾ ਭੰਡਾਰ 1.44 ਅਰਬ ਡਾਲਰ ਵਧਿਆ, ਸੋਨੇ ਦੇ ਭੰਡਾਰ ''ਚ ਵੀ ਆਈ ਤੇਜ਼ੀ

05/15/2021 10:44:47 AM

ਮੁੰਬਈ (ਯੂ. ਐੱਨ. ਆਈ.) – ਸੋਨੇ ਦੇ ਭੰਡਾਰ ’ਚ ਇਕ ਅਰਬ ਡਾਲਰ ਤੋਂ ਵੱਧ ਦੇ ਦਮ ’ਤੇ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਪੰਜਵੇਂ ਹਫਤੇ ਵਧਦਾ ਹੋਇਆ 589 ਅਰਬ ਡਾਲਰ ਤੋਂ ਪਾਰ ਪਹੁੰਚ ਗਿਆ ਗਿਆ ਹੈ।

ਭਾਰਤੀ ਰਿਜ਼ਰਵ ਬੈਂਕ ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ 7 ਅਪ੍ਰੈਲ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਦਾ ਦੇਸ਼ ਦਾ ਭੰਡਾਰ 1.44 ਅਰਬ ਡਾਲਰ ਵਧ ਕੇ 589.47 ਅਰਬ ਡਾਲਰ ’ਤੇ ਪਹੁੰਚ ਗਿਆ ਜੋ 14 ਹਫਤੇ ਦਾ ਉੱਚ ਪੱਧਰ ਹੈ। ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ ਸਮਾਪਤ ਹਫਤੇ ’ਚ ਇਹ 3.91 ਅਰਬ ਡਾਲਰ ਵਧ ਕੇ 588.02 ਅਰਬ ਡਾਲਰ ’ਤੇ ਰਿਹਾ ਸੀ।

ਕੇਂਦਰੀ ਬੈਂਕ ਨੇ ਦੱਸਿਆ ਕਿ 7 ਅਪ੍ਰੈਲ ਨੂੰ ਸਮਾਪਤ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਘਟਕ ਵਿਦੇਸ਼ੀ ਮੁਦਰਾ ਜਾਇਦਾਦ 43.4 ਕਰੋੜ ਡਾਲਰ ਵਧ ਕੇ 546.49 ਅਰਬ ਡਾਲਰ ’ਤੇ ਰਿਹਾ। ਇਸ ਦੌਰਾਨ ਸੋਨੇ ਦਾ ਭੰਡਾਰ 1.02 ਅਰਬ ਡਾਲਰ ਦੀ ਬੜ੍ਹਤ ਨਾਲ 36.48 ਅਰਬ ਡਾਲਰ ’ਤੇ ਪਹੁੰਚ ਗਿਆ।

ਕੌਮਾਂਤਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 10 ਲੱਖ ਡਾਲਰ ਘਟ ਕੇ 4.99 ਅਰਬ ਡਾਲਰ ਅਤੇ ਵਿਸ਼ੇਸ਼ ਐਕਵਾਇਰ ਅਧਿਕਾਰ 40 ਲੱਖ ਡਾਲਰ ਦੀ ਗਿਰਾਵਟ ਨਾਲ 1.50 ਅਰਬ ਡਾਲਰ ਰਿਹਾ।

Harinder Kaur

This news is Content Editor Harinder Kaur