ਡ੍ਰੀਮ ਸਪੋਰਟਸ ਉਤਪਾਦ, ਤਕਨੀਕ, ਡਿਜਾਈਨ ’ਚ 200 ਤੋਂ ਵੱਧ ਲੋਕਾਂ ਦੀ ਭਰਤੀ ਕਰੇਗੀ

07/12/2021 6:09:39 PM

ਨਵੀਂ ਦਿੱਲੀ (ਭਾਸ਼ਾ) – ਖੇਡ ਅਤੇ ਤਕਨਾਲੋਜੀ ਦੇ ਮੇਲ ਵਾਲੀ ਕੰਪਨੀ ਡ੍ਰੀਮ ਸਪੋਰਟਸ ਅਗਲੇ 12 ਮਹੀਨਿਆਂ ’ਚ ਉਤਪਾਦ ਰਣਨੀਤੀ, ਵਿਸ਼ਲੇਸ਼ਣ ਅਤੇ ਡਾਟਾ ਵਿਗਿਆਨ ਸਮੇਤ ਵੱਖ-ਵੱਖ ਭੂਮਿਕਾਵਾਂ ’ਚ 200 ਤੋਂ ਵੱਧ ਲੋਕਾਂ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਹਰਸ਼ ਜੈਨ ਅਤੇ ਭਾਵਿਤ ਸ਼ੇਠ ਵਲੋਂ 2008 ’ਚ ਸਥਾਪਿਤ ਡ੍ਰਾਮ ਸਪੋਰਟਸ ’ਚ ਟਾਈਗਰ ਗਲੋਬਲ, ਟੀ. ਪੀ. ਜੀ. ਟੈੱਕ ਐਡਜੇਂਸੀਜ਼, ਕ੍ਰਿਸ ਕੈਪੀਟਲ, ਟੀ. ਸੀ. ਵੀ., ਕਲਾਰੀ ਕੈਪੀਟਲ ਅਤੇ ਸਟੀਡਵਿਊ ਕੈਪੀਟਲ ਮੈਨੇਜਮੈਂਟ ਵਰਗੇ ਨਿਵੇਸ਼ਕਾਂ ਨੇ ਪੈਸਾ ਲਗਾਇਆ ਹੈ। ਡ੍ਰੀਮ ਸਪੋਰਟਸ ਦੇ ਮੁੱਖ ਮਨੁੱਖੀ ਸੋਮਿਆਂ ਬਾਰੇ ਅਧਿਕਾਰੀ ਕੇਵਿਨ ਫ੍ਰੀਟਾਸ ਨੇ ਪੀ. ਟੀ. ਆਈ. ਨੂੰ ਦੱਸਿਆ ਹਾਲੇ ਸਾਡੇ ਕੋਲ ਲਗਭਗ 700 ਲੋਕਾਂ ਦੀ ਗਿਣਤੀ ਹੈ। ਮਹਾਮਾਰੀ ਤੋਂ ਠੀਕ ਪਹਿਲਾਂ ਜਨਵਰੀ 2020 ’ਚ ਸਾਡੀ ਗਿਣਤੀ ਲਗਭਗ 320 ਲੋਕਾਂ ਦੀ ਸੀ।

Harinder Kaur

This news is Content Editor Harinder Kaur