ਕੱਚੇ ਤੇਲ ਦਾ ਉਤਪਾਦਨ 4 ਫੀਸਦੀ ਘਟਿਆ

01/22/2021 1:57:38 PM

ਨਵੀਂ ਦਿੱਲੀ(ਯੂ. ਐੱਨ. ਆਈ.) – ਦੇਸ਼ ’ਚ ਕੱਚੇ ਤੇਲ ਦੇ ਉਤਪਾਦਨ ’ਚ ਪਿਛਲੇ ਸਾਲ ਦਸੰਬਰ ’ਚ ਕਰੀਬ 4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਜਦੋਂ ਕਿ ਟੀਚੇ ਦੇ ਮੁਕਾਬਲੇ ਉਤਪਾਦਨ ਲਗਭਗ 7 ਫੀਸਦੀ ਘੱਟ ਰਿਹਾ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਅੱਜ ਜਾਰੀ ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਬੀਤੇ ਦਸੰਬਰ ’ਚ ਕੱਚੇ ਤੇਲ ਦਾ ਉਤਪਾਦਨ 25.56 ਲੱਖ ਟਨ ਰਿਹਾ ਜਦੋਂ ਕਿ ਟੀਚਾ 27.44 ਲੱਖ ਟਨ ਸੀ। ਦਸੰਬਰ 2019 ’ਚ ਉਤਪਾਦਨ 26.51 ਲੱਖ ਟਨ ਰਿਹਾ ਸੀ। ਇਸ ’ਚ ਓ. ਐੱਨ. ਜੀ. ਸੀ. ਦਾ ਉਤਪਾਦਨ 17.01 ਲੱਖ ਟਨ ਰਿਹਾ ਜੋ ਇਕ ਸਾਲ ਪਹਿਲਾਂ ਦੀ ਤੁਲਨਾ ’ਚ 2.75 ਫੀਸਦੀ ਘੱਟ ਹੈ।

ਆਇਲ ਇੰਡੀਆ ਲਿਮਟਿਡ ਦਾ ਉਤਪਾਦਨ 16.18 ਫੀਸਦੀ ਵਧ ਕੇ 2.41 ਲੱਖ ਟਨ ’ਤੇ ਪਹੁੰਚ ਗਿਆ। ਉਤਪਾਦਨ ਸਾਂਝੇਦਾਰੀ ਕਾਂਟ੍ਰੈਕਟ ਦੇ ਤਹਿਤ ਆਉਣ ਵਾਲੇ ਖੇਤਰਾਂ ’ਚ ਉਤਪਾਦਨ 11.62 ਫੀਸਦੀ ਘਟ ਕੇ 6.14 ਲੱਖ ਟਨ ਰਹਿ ਗਿਆ। ਕੁਦਰਤੀ ਗੈਸ ਦਾ ਉਤਪਾਦਨ ਦਸੰਬਰ 2020 ’ਚ 7.11 ਫੀਸਦੀ ਘਟ ਕੇ 2424.90 ਐੱਮ. ਐੱਮ. ਐੱਸ. ਸੀ. ਐੱਮ. ਹੈ ਜੋ ਟੀਚੇ ਤੋਂ 22.94 ਫੀਸਦੀ ਘੱਟ ਹੈ। ਇਸ ’ਚ ਓ. ਐੱਨ. ਜੀ. ਸੀ. ਦੇ ਕੁਦਰਤੀ ਗੈਸ ਉਤਪਾਦਨ ’ਚ 7.04 ਫੀਸਦੀ ਅਤੇ ਉਤਪਾਦਨ ਸਾਂਝੇਦਾਰੀ ਕਾਂਟ੍ਰੈਕਟ ਦੇ ਤਹਿਤ ਆਉਣ ਵਾਲੇ ਤੇਲ ਖੇਤਰਾਂ ’ਚ 12.22 ਫੀਸਦੀ ਦੀ ਗਿਰਾਵਟ ਆਈ। ਉਥੇ ਹੀ ਆਇਲ ਇੰਡੀਆ ਲਿਮਟਿਡ ਦਾ ਉਤਪਾਦਨ 3.10 ਫੀਸਦੀ ਵਧਿਆ।


Harinder Kaur

Content Editor

Related News