ਕੋਲ ਇੰਡੀਆ ਦਰਾਮਦ ’ਚ ਕਮੀ ਲਿਆਉਣ ਲਈ ਬਿਜਲੀ ਪਲਾਂਟਾਂ ਨੂੰ ਈਂਧਨ ਦੀ ਸਪਲਾਈ ਜਾਰੀ ਰੱਖੇਗੀ

05/10/2021 7:20:03 PM

ਨਵੀਂ ਦਿੱਲੀ (ਭਾਸ਼ਾ) – ਕੋਲ ਇੰਡੀਆ ਲਿਮ. (ਸੀ. ਆਈ. ਐੱਲ.) ਚਾਲੂ ਵਿੱਤੀ ਸਾਲ 2021-22 ’ਚ ਦਰਾਮਦ ਸੀਮਤ ਕਰਨ ਦੀ ਯੋਜਨਾ ਤਹਿਤ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ਜਾਰੀ ਰੱਖੇਗੀ। ਜਨਤਕ ਖੇਤਰ ਦੀ ਕੰਪਨੀ ਨੇ ਪਹਿਲਾਂ ਕਿਹਾ ਸੀ ਕਿ ਕੋਲਾ ਦਰਾਮਦ ਬਦਲ ਯਾਨੀ ਉਸ ਨੂੰ ਸੀਮਤ ਕਰਨ ਦੀ ਮੁਹਿੰਮ ਪਰਵਾਨ ਚੜ੍ਹਦੀ ਦਿਖਾਈ ਦੇ ਰਹੀ ਹੈ। ਗਾਹਕਾਂ ਨੇ 2020-21 ’ਚ ਕਰੀਬ 9 ਕਰੋੜ ਟਨ ਸਵਦੇਸ਼ੀ ਕੋਲੇ ਦੀ ਵਰਤੋਂ ਦਾ ਬਦਲ ਚੁਣਿਆ। ਇਸ ਲਿਹਾਜ ਨਾਲ ਸੀ. ਆਈ. ਐੱਲ. ਦਾ ਉਕਤ ਫੈਸਲਾ ਅਹਿਮ ਹੈ।

ਕੋਲ ਇੰਡੀਆ ਨੇ ਇਕ ਨੋਟਿਸ ’ਚ ਕਿਹਾ ਕਿ ਕੋਲਾ ਮੰਤਰਾਲਾ ਦੇ ਜੁਆਇੰਟ ਸਕੱਤਰ ਦੀ ਪ੍ਰਧਾਨਗੀ ’ਚ ਉਪ-ਸਮੂਹ ਦੀ ਬੈਠਕ ’ਚ ਵਿੱਤੀ ਸਾਲ 2021-22 ’ਚ ਕੋਲੇ ਦੀ ਸਪਲਾਈ ਦੇ ਮੁੱਦੇ ’ਤੇ ਵਿਚਾਰ ਕੀਤਾ ਗਿਆ। ਬੈਠਕ ’ਚ 2021-22 ਲਈ ਦਰਾਮਦ ਬਦਲ ਵਿਵਸਥਾ ਦੇ ਤਹਿਤ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।


Harinder Kaur

Content Editor

Related News