ਕਾਜੂ ਬਰਾਮਦ ’ਚ 20 ਫੀਸਦੀ ਦੀ ਹੋਵੇਗੀ ਗਿਰਾਵਟ

02/13/2019 11:33:46 AM

ਨਵੀਂ ਦਿੱਲੀ - ਭਾਰਤ ਦੇ ਕਾਜੂ ਤੇ ਉਸ ਨਾਲ ਜੁਡ਼ੇ ਉਤਪਾਦਾਂ ਦੀ ਬਰਾਮਦ ਚਾਲੂ ਵਿੱਤੀ ਸਾਲ ’ਚ 20 ਫੀਸਦੀ ਡਿੱਗ ਕੇ 4,800 ਕਰੋਡ਼ ਰੁਪਏ ਰਹਿ ਸਕਦੀ ਹੈ।  ਇਸ ਦੀ ਵਜ੍ਹਾ ਘੱਟ ਮਾਤਰਾ ’ਚ ਬਰਾਮਦ ਹੈ।  ਉਦਯੋਗ ਸੰਗਠਨ ਭਾਰਤੀ ਕਾਜੂ ਬਰਾਮਦ ਸੰਵਰਧਨ ਕੌਂਸਲ (ਸੀ. ਈ. ਪੀ. ਸੀ. ਆਈ.)  ਨੇ ਇਹ ਗੱਲ ਕਹੀ। 

ਸੀ. ਈ. ਪੀ. ਸੀ. ਆਈ.  ਨੇ ਬਰਾਮਦ ਨੂੰ ਹੱਲਾਸ਼ੇਰੀ ਦੇਣ ਲਈ ਤਿਆਰ ਉਤਪਾਦਾਂ ’ਤੇ ਦਰਾਮਦ ਡਿਊਟੀ ਵਧਾਉਣ ਅਤੇ ਜ਼ਿਆਦਾ ਇਨਸੈਂਟਿਵ ਦੇਣ ਦੀ ਮੰਗ ਕੀਤੀ ਹੈ।  ਕਾਜੂ ਬਰਾਮਦ ਸੰਵਰਧਨ ਕੌਂਸਲ  ਦੇ ਚੇਅਰਮੈਨ ਆਰ.  ਕੇ.  ਭੂਦੇਸ ਨੇ ਕਿਹਾ,‘‘ਸਰਕਾਰ ਨੂੰ ਵੀਅਤਨਾਮ ਵਰਗੇ ਦੇਸ਼ ਤੋਂ ਟੁੱਟੇ ਕਾਜੂ ਦੀ ਸਸਤੀ ਦਰਾਮਦ ਰੋਕਣ ਅਤੇ ਦੇਸ਼ ਨੂੰ ਅਜਿਹੇ ਗੁਣਵੱਤਾ ਰਹਿਤ ਉਤਪਾਦਾਂ ਦੀ ‘ਡੰਪਿੰਗ ਗਰਾਊਂਡ’ ਬਣਨ  ਤੋਂ ਰੋਕਣ ਲਈ ਕਾਜੂ ਦੀ ਦਰਾਮਦ ’ਤੇ ਦਰਾਮਦ ਡਿਊਟੀ ਨੂੰ ਮੌਜੂਦਾ 45 ਫੀਸਦੀ ਤੋਂ ਵਧਾ ਕੇ 70 ਫੀਸਦੀ ਕਰਨਾ ਚਾਹੀਦਾ ਹੈ।’’