ਫੇਸਬੁੱਕ ’ਤੇ ਦਰਜ ਹੋਇਆ 3500 ਕਰੋਡ਼ ਡਾਲਰ ਦਾ ਮੁਕੱਦਮਾ

10/20/2019 8:28:44 AM

ਨਵੀਂ ਦਿੱਲੀ— ਅਮਰੀਕਾ ਦੀ ਇਕ ਅਦਾਲਤ ਨੇ ਫੇਸਬੁੱਕ ਵੱਲੋਂ ਆਪਣੇ ਬਚਾਅ ’ਚ ਦਰਜ ਕੀਤੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਉਸ ’ਤੇ ਇਲਿਨੋਇਸ ਦੇ ਨਾਗਰਿਕਾਂ ਦੇ ਫੇਸ਼ੀਅਲ ਰਿਕਾਗਨਿਸ਼ਨ ਸਬੰਧੀ ਡਾਟਾ ਦੀ ਕਥਿਤ ਦੁਰਵਰਤੋਂ ਖਿਲਾਫ 3500 ਕਰੋਡ਼ ਡਾਲਰ ਕਲਾਸ-ਐਕਸ਼ਨ ਮੁਕੱਦਮਾ ਦਰਜ ਕੀਤਾ ਗਿਆ ਸੀ।

ਟੈੱਕ ਕ੍ਰੰਚ ਦੀ ਰਿਪੋਰਟ ਅਨੁਸਾਰ ਸਾਨ ਫ੍ਰਾਂਸਿਸਕੋ ’ਚ 9 ਸਰਕਟ ਵਾਲੇ ਜੱਜਾਂ ਦੇ 3 ਜੱਜਾਂ ਦੀ ਬੈਂਚ ਨੇ ਫੇਸਬੁੱਕ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਹੁਣ ਮਾਮਲੇ ਦੀ ਸੁਣਵਾਈ ਉਦੋਂ ਹੋਵੇਗੀ, ਜਦੋਂ ਸੁਪਰੀਮ ਕੋਰਟ ਦਖਲ ਦੇਵੇਗੀ। ਫੇਸਬੁੱਕ ਨੂੰ 70 ਲੱਖ ਲੋਕਾਂ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ 1000 ਤੋਂ 5000 ਡਾਲਰ ਜੁਰਮਾਨੇ ਦੇ ਤੌਰ ’ਤੇ ਦੇਣੇ ਪੈਣਗੇ, ਅਜਿਹੇ ’ਚ ਉਸ ’ਤੇ ਲੱਗੇ ਜੁਰਮਾਨੇ ਦੀ ਰਾਸ਼ੀ 3500 ਕਰੋਡ਼ ਡਾਲਰ ਤੱਕ ਹੋਵੇਗੀ।

ਓਧਰ ਸਾਲ ਭਰ ਤੋਂ ਚੱਲ ਰਹੀ ਜਾਂਚ ਅਤੇ ਡਾਟਾ ਲੀਕ ਸਕੈਂਡਲ ਤੋਂ ਪ੍ਰੇਸ਼ਾਨ ਰਹੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਵਿਸ਼ਵ ਭਰ ਦੀਆਂ 100 ਕੰਪਨੀਆਂ ਦੀ ਗਲੋਬਲ ਬਰਾਂਡਸ ਦੀ ਰੈਂਕਿੰਗ ’ਚ ਪਹਿਲੀ ਵਾਰ ਟਾਪ 10 ਲਿਸਟ ’ਚੋਂ ਬਾਹਰ ਹੋ ਗਈ ਹੈ। ਇਸ ਵਾਰ ਕੰਪਨੀ 14ਵੇਂ ਸਥਾਨ ’ਤੇ ਰਹੀ, ਜਦੋਂ ਕਿ ਪਿਛਲੇ ਸਾਲ ਇਹ 8ਵੇਂ ਸਥਾਨ ’ਤੇ ਸੀ। ਫੇਸਬੁੱਕ ’ਤੇ ਸਾਢੇ 8 ਕਰੋਡ਼ ਯੂਜ਼ਰਜ਼ ਦਾ ਡਾਟਾ ਲੀਕ ਕਰਨ ਦਾ ਦੋਸ਼ ਲੱਗਾ ਸੀ।