FD 'ਤੇ ਇੰਨਾ ਵਿਆਜ ਦੇ ਰਹੇ ਨੇ ਇਹ ਟਾਪ-10 ਸਰਕਾਰੀ ਬੈਂਕ, ਜਾਣੋ ਫਾਇਦਾ

04/19/2021 4:30:22 PM

ਨਵੀਂ ਦਿੱਲੀ- ਰਿਸਕ-ਫ੍ਰੀ ਨਿਵੇਸ਼ ਦੇ ਲਿਹਾਜ ਨਾਲ ਫਿਕਸਡ ਡਿਪਾਜ਼ਿਟ (ਐੱਫ. ਡੀ.) ਸਭ ਤੋਂ ਬਿਹਤਰ ਨਿਵੇਸ਼ ਮੰਨਿਆ ਜਾਂਦਾ ਹੈ, ਨਾਲ ਹੀ ਇਸ 'ਤੇ ਗਾਰੰਟੀ ਦੇ ਨਾਲ ਰਿਟਰਨ ਵੀ ਮਿਲਦਾ ਹੈ। ਲਗਭਗ ਸਾਰੇ ਬੈਂਕ ਆਮ ਲੋਕਾਂ ਦੇ ਮੁਕਾਬਲੇ ਸੀਨੀਅਰ ਸਿਟੀਜ਼ਨਸ ਨੂੰ 0.5 ਫ਼ੀਸਦੀ ਵੱਧ ਵਿਆਜ ਦਿੰਦੇ ਹਨ। ਹਾਲਾਂਕਿ, ਮੌਜੂਦਾ ਸਮੇਂ ਐੱਫ. ਡੀ. 'ਤੇ ਵਿਆਜ ਦਰਾਂ ਘੱਟ ਹੋਈਆਂ ਹਨ ਪਰ ਫਿਰ ਵੀ ਉਹ ਟਾਪ-10 ਸਰਕਾਰੀ ਬੈਂਕ ਦੇਖਦੇ ਹਾਂ ਜੋ ਐੱਫ. ਡੀ. 'ਤੇ ਹੋਰਾਂ ਨਾਲੋਂ ਵੱਧ ਵਿਆਜ ਦੇ ਰਹੇ ਹਨ। ਪੰਜ ਤੋਂ ਦਸ ਸਾਲ ਦੇ ਲੰਮੇ ਸਮੇਂ ਦੇ ਨਿਵੇਸ਼ 'ਤੇ 2 ਕਰੋੜ ਰੁਪਏ ਤੱਕ ਦੀ ਰਾਸ਼ੀ 'ਤੇ ਸਰਕਾਰੀ ਬੈਂਕਾਂ ਵਿਚ ਕਿੰਨੀ ਵਿਆਜ ਦਰ ਹੈ, ਆਓ ਜਾਣਦੇ ਹਾਂ।

ਫਿਕਸਡ ਡਿਪਾਜ਼ਿਟ 'ਤੇ ਸਭ ਤੋਂ ਵੱਧ ਵਿਆਜ ਯੂਨੀਅਨ ਬੈਂਕ (Union Bank) ਪੇਸ਼ ਕਰ ਰਿਹਾ ਹੈ। ਲਾਂਗ ਟਰਮ ਐੱਫ. ਡੀ. 'ਤੇ ਇਹ ਬੈਂਕ 5.60 ਫ਼ੀਸਦੀ ਵਿਆਜ ਦੇ ਰਿਹਾ ਹੈ। ਉੱਥੇ ਹੀ, ਸੀਨੀਅਰ ਸਿਟੀਜ਼ਨਸ ਨੂੰ 6.10 ਫ਼ੀਸਦੀ ਵਿਆਜ ਮਿਲ ਰਿਹਾ ਹੈ। ਸਭ ਤੋਂ ਵੱਧ ਵਿਆਜ ਦੇਣ ਵਾਲੇ ਸਰਕਾਰੀ ਬੈਂਕਾਂ ਵਿਚ ਦੂਜੇ ਨੰਬਰ 'ਤੇ ਕੇਨਰਾ ਬੈਂਕ ਹੈ, ਜੋ ਲਾਂਗ ਟਰਮ ਐੱਫ. ਡੀ. 'ਤੇ ਆਮ ਲੋਕਾਂ ਨੂੰ 5.50 ਫ਼ੀਸਦੀ, ਜਦੋਂ ਕਿ ਸੀਨੀਅਰ ਸਿਟੀਜ਼ਨਸ ਨੂੰ 6 ਫ਼ੀਸਦੀ ਵਿਆਜ ਦੇ ਰਿਹਾ ਹੈ। ਇਸ ਮਾਮਲੇ ਵਿਚ ਤੀਜੇ ਨੰਬਰ 'ਤੇ ਭਾਰਤੀ ਸਟੇਟ ਬੈਂਕ ਹੈ। ਐੱਸ. ਬੀ. ਆਈ. ਵਿਚ ਉੱਚ ਵਿਆਜ ਦਰ 5.40 ਫ਼ੀਸਦੀ ਤੱਕ ਹੈ, ਸੀਨੀਅਰ ਸਿਟੀਜ਼ਨਸ ਨੂੰ ਇਹ 6.20 ਫ਼ੀਸਦੀ ਦੀ ਦਰ ਨਾਲ ਵੱਧ ਵਿਆਜ ਦੇ ਰਿਹਾ ਹੈ।

ਉੱਥੇ ਹੀ, ਬੈਂਕ ਆਫ਼ ਇੰਡੀਆ (Bank of India) 5.30 ਫ਼ੀਸਦੀ ਅਤੇ ਪੰਜਾਬ ਨੈਸ਼ਨਲ ਬੈਂਕ ਵੀ 5.30 ਫ਼ੀਸਦੀ ਵਿਆਜ ਦੇ ਰਿਹਾ ਹੈ। ਇਹ ਦੋਵੇਂ ਬੈਂਕ ਸੀਨੀਅਰ ਸਿਟੀਜ਼ਨਸ ਨੂੰ 5.80 ਫ਼ੀਸਦੀ ਵਿਆਜ ਪੇਸ਼ ਕਰ ਰਹੇ ਹਨ। 

ਪੰਜਾਬ ਐਂਡ ਸਿੰਧ ਬੈਂਕ ਜਮ੍ਹਾਕਰਤਾਵਾਂ ਨੂੰ ਲਾਂਗ ਟਰਮ ਐੱਫ. ਡੀ. 'ਤੇ 5.25 ਫ਼ੀਸਦੀ ਵਿਆਜ ਦੇ ਰਿਹਾ ਹੈ। ਬੜੌਦਾ ਬੈਂਕ ਵਿਚ ਵੀ ਲੰਮੇ ਸਮੇਂ ਦੀ ਐੱਫ. ਡੀ. 'ਤੇ ਵਿਆਜ ਦਰ ਇੰਨੀ ਹੀ ਹੈ। ਇਹ ਦੋਵੇਂ ਬੈਂਕ ਸੀਨੀਅਰ ਸਿਟੀਜ਼ਨਸ ਨੂੰ 5.75 ਫ਼ੀਸਦੀ ਵਿਆਜ ਦੇ ਰਹੇ ਹਨ। ਇੰਡੀਅਨ ਓਵਰਸੀਜ਼ ਬੈਂਕ ਵਿਚ ਐੱਫ. ਡੀ. 'ਤੇ ਉੱਚ ਵਿਆਜ ਦਰ 5.20 ਫ਼ੀਸਦੀ, ਇੰਡੀਅਨ ਬੈਂਕ ਵਿਚ 5.15 ਫ਼ੀਸਦੀ ਅਤੇ ਆਈ. ਡੀ. ਬੀ. ਆਈ. ਬੈਂਕ ਵਿਚ 5.10 ਫ਼ੀਸਦੀ ਹੈ। ਇਹ ਤਿੰਨੋਂ ਬੈਂਕ ਵੀ ਸੀਨੀਅਰ ਸਿਟੀਜ਼ਨਸ ਨੂੰ 0.5 ਫ਼ੀਸਦੀ ਜ਼ਿਆਦਾ ਵਿਆਜ ਦੀ ਪੇਸ਼ਕਸ਼ ਕਰਦੇ ਹਨ।


Sanjeev

Content Editor

Related News