ਚੀਨੀ ਕਿਸਾਨ ਨੇ ਬਣਾ ਲਿਆ ਅਜਿਹਾ ਘੋੜਾ ਜੋ ਬਿਨਾ ਖਾਧੇ-ਪੀਤੇ ਕਰੇਗਾ 24 ਘੰਟੇ ਕੰਮ! (ਦੇਖੋ ਤਸਵੀਰਾਂ)

05/20/2017 3:06:55 PM

ਬੀਜਿੰਗ— ਕੋਈ ਤਹਾਨੂੰ ਕਹੇ ਕਿ ਤਹਾਨੂੰ ਅਜਿਹਾ ਘੋੜਾ ਦਿੱਤਾ ਜਾਏਗਾ, ਜਿਸ ਤੋਂ ਚਾਹੇ ਤੁਸੀ ਜਿੰਨੇ ਮਰਜੀ ਕੰਮ ਲਵੋਂ ਪਰ ਉਹ ਕੁਝ ਵੀ ਨਹੀਂ ਖਾਏਗਾ। ਭਾਵ ਇਹ ਘੋੜਾ ਬਿਨਾ ਖਾਧੇ-ਪੀਤੇ ਰਹਿੰਦਾ ਹੈ। ਸ਼ਾਇਦ ਇਹ ਗੱਲ ਤਹਾਨੂੰ ਦਾਦੀ-ਨਾਨੀ ਦੇ ਕਿਸੇ ਕਿੱਸੇ ਵਰਗੀ ਲੱਗੇ ਪਰ ਚੀਨ ਦੇ ਇਕ ਕਿਸਾਨ ਨੇ ਇਸ ਨੂੰ ਸੱਚ ਕਰ ਕੇ ਦਿਖਾਇਆ ਹੈ। ਚੀਨ ਦੀ ਇਨਯਾਂਗ ਸਿਟੀ ''ਚ ਰਹਿਣ ਵਾਲਾ ਇਕ ਕਿਸਾਨ ਘੋੜੇ ਤੋਂ ਕੰਮ ਕਰਾਏ ਜਾਣ ਤੋਂ ਕਾਫੀ ਦੁਖੀ ਰਹਿੰਦਾ ਸੀ। ਉਸ ਨੇ ਆਪਣੀ ਇਸ ਚਿੰਤਾ ਨੂੰ ਦੂਰ ਕਰਨ ਲਈ ਇਕ ਅਜਿਹੇ ਘੋੜੇ ਦੀ ਖੋਜ ਕੀਤੀ ਜੋ ਬਿਨਾ ਖਾਧੇ-ਪੀਤੇ ਸਾਰੇ ਕੰਮ ਕਰ ਸਕਦਾ ਹੈ। ਉਹ ਸੜਕ ''ਤੇ ਬੱਗੀ ਖਿੱਚਣ ਤੋਂ ਲੈ ਕੇ ਖੇਤਾਂ ''ਚ ਹਲ ਜੋਤਣ ''ਚ ਵੀ ਸਮਰੱਥ ਹੈ। ਡੋਂਗ ਜਿਨਚੇਨ ਨਾਮ ਦੇ ਇਕ ਕਿਸਾਨ ਨੇ ''ਆਇਰਨ ਹੌਰਸ'' ਬਣਾਇਆ ਹੈ। ਉਸ ਦਾ ਮੰਨਣਾ ਹੈ ਕਿ ਆਇਰਨ ਹੌਰਸ ਦੀ ਵਰਤੋਂ ਸ਼ੁਰੂ ਹੋ ਜਾਣ ਨਾਲ ਦੁਨੀਆ ਭਰ ਦੇ ਘੋੜੇ ਮਨਮੌਜੀ ਹੋ ਕੇ ਆਪਣਾ ਜੀਵਨ ਜਿਊਂ ਸਕਣਗੇ। ਵਿਅਕਤੀ ਕੰਮ ਲੈਣ ਦੇ ਨਾਮ ''ਤੇ ਉਸ ਉੱਪਰ ਅੱਤਿਆਚਾਰ ਨਹੀਂ ਕਰ ਸਕਣਗੇ। ਚੀਨ ਦੇ ਇਸ ਕਿਸਾਨ ਦੀ ਸੋਚ ਅਤੇ ਖੋਜ ਦੀ ਦੁਨੀਆ ਭਰ ਦੇ ਮੀਡੀਆ ''ਚ ਚਰਚਾ ਹੋ ਰਹੀ ਹੈ। 

ਇਕ ਚੀਨੀ ਅਖ਼ਬਾਰ ਦੀ ਖ਼ਬਰ ਮੁਤਾਬਕ ਡੋਂਗ ਜਿਨਚੇਨ ਨੂੰ ਬਚਪਨ ਤੋਂ ਹੀ ਪਸ਼ੂਆਂ ਨਾਲ ਜਿਆਦਾ ਹਮਦਰਦੀ ਸੀ। ਜਦੋਂ ਉਹ 12 ਸਾਲ ਦੇ ਸਨ, ਤਦ ਇਕ ਦਿਨ ਉਨ੍ਹਾਂ ਦੇ ਦਿਮਾਗ ''ਚ ਆਇਆ ਕਿ ਇਨਸਾਨ ਘੋੜਿਆਂ ਦਾ ਇਸਤੇਮਾਲ ਸਵਾਰੀ ਕਰਨ ਦੇ ਨਾਲ-ਨਾਲ ਸਮਾਨ ਢੋਣ ਅਤੇ ਯੁੱਧ ਲੜਨ ਲਈ ਵੀ ਕਰਦੇ ਹਨ। ਘੋੜਾ ਇਕ ਤਾਂ ਲੋਕਾਂ ਦੇ ਕੰਮ ਕਰਦਾ ਹੈ, ਉੱਤੋਂ ਲੋਕ ਘੋੜੇ ਨੂੰ ਮਾਰਦੇ-ਕੁੱਟਦੇ ਵੀ ਹਨ, ਉਹ ਵੀ ਤਾਂ ਇਕ ਜੀਵ ਹੈ। ਇਸ ਤਰ੍ਹਾਂ ਕਈ ਮੌਕੇ ਅਜਿਹੇ ਵੀ ਹੁੰਦੇ ਹਨ ਜਦੋਂ ਘੋੜੇ ਦਾ ਮਨ ਕੰਮ ਕਰਨ ਨੂੰ ਨਹੀਂ ਕਰਦਾ ਪਰ ਫਿਰ ਵੀ ਇਨਸਾਨ ਉਸ ''ਤੇ ਅੱਤਿਅਚਾਰ ਕਰ ਕੇ ਉਸ ਤੋਂ ਕੰਮ ਲੈਂਦੇ ਹਨ। ਇਨ੍ਹਾਂ ਗੱਲਾਂ ਨੇ ਡੋਂਗ ਨੂੰ ਅਜਿਹਾ ਘੋੜਾਂ ਬਣਾਉਣ ਲਈ ਪ੍ਰੇਰਿਤ ਕੀਤਾ ਜੋ ਲੋਕਾਂ ਦੀ ਉਮੀਦਾਂ ''ਤੇ ਖਰਾ ਵੀ ਉੱਤਰ ਸਕੇ ਅਤੇ ਉਸ ''ਤੇ ਅੱਤਿਅਚਾਰ ਵੀ ਨਾ ਹੋਣ। ਇਸ ਦੌਰਾਨ ਉਸ ਨੇ ''ਆਇਰਨ ਹੌਰਸ'' ਬਣਾਇਆ ਜੋ ਕਿ ਬਿਲਕੁੱਲ ਅਸਲੀ ਘੋੜੇ ਦਾ ਅਨੁਭਵ ਦਿੰਦਾ ਹੈ। ਜੋ ਬੱਗੀ ਖਿੱਚਣ ਤੋਂ ਲੈ ਕੇ ਖੇਤ ''ਚ ਹਲ ਜੋਤਣ ਦੇ ਕੰਮ ਵੀ ਆਉਂਦਾ ਹੈ। ਇਸ ਘੋੜੇ ''ਚ ਸਵਿੱਚ ਲੱਗੇ ਹਨ ਜੋ ਉਸ ਨੂੰ ਅੱਗੇ-ਪਿੱਛੇ, ਖੱਬੇ-ਸੱਜੇ ਕਿਸੇ ਵੀ ਦਿਸ਼ਾਂ ''ਚ ਮੋੜਨ ਲਈ ਸਮਰੱਥ ਹਨ। 

ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਚੀਨ ਦਾ ਇਹ ਕਿਸਾਨ ਬਨਾਉਟੀ ਘੋੜਾ ਬਣਾਉਣ ''ਚ ਸਫ਼ਲ ਰਿਹਾ। ਉਸ ਦੇ ਬਣਾਏ ਘੋੜੇ ਨੂੰ ਬੱਗੀ, ਤਾਂਗਾ ਆਦਿ ''ਚ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਸਵਾਰੀ ਕਰਨ ''ਤੇ ਵੀ ਅਸਲੀ ਘੋੜੇ ਵਰਗਾ ਅਨੁਭਵ ਹੁੰਦਾ ਹੈ। 

ਡੋਂਗ ਜਿਨਚੇਨ ਦਾ ਬਣਾਇਆ ਇਹ ''ਆਇਰਨ ਹੌਰਸ'' 1.12 ਮੀ. ਉੱਚਾ ਅਤੇ 1.70 ਮੀ. ਲੰਬਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਘੋੜੇ ਨੂੰ ਬਣਾਉਣ ''ਚ ਕਿਸੇ ਮਹਿੰਗੇ ਸਮਾਨ ਦਾ ਇਸਤੇਮਾਲ ਨਹੀਂ ਹੋਇਆ। ਇਹ ਪੂਰੀ ਤਰ੍ਹਾਂ ਬੇਕਾਰ ਹੋ ਚੁੱਕੇ ਸਮਾਨ ਨਾਲ ਬਣਾਇਆ ਗਿਆ ਹੈ।