ਸਰਕਾਰ ਬਣਦਿਆ ਹੀ ''ਆਪ'' ਵਿੱਚ ਸ਼ਾਮਲ ਹੋਏ ਰਾਣਾ ਪਰਿਵਾਰ ਨੇ ਮੁੜ ਕਾਂਗਰਸ ''ਚ ਕੀਤੀ ਵਾਪਸੀ

08/17/2022 4:54:19 PM

ਜ਼ੀਰਕਪੁਰ(ਮੇਸ਼ੀ) : ਅੱਜ ਹਲਕਾ ਇੰਚਾਰਜ ਡੇਰਾਬੱਸੀ ਦੀਪਇੰਦਰ ਸਿੰਘ ਢਿੱਲੋਂ ਨੇ ਆਪਣੇ ਪੁਰਾਣੇ ਕਾਂਗਰਸੀ ਵਰਕਰ ਰਾਣਾ ਪਰਿਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 1 ਦੀ ਕੌਂਸਲਰ ਊਸ਼ਾ ਰਾਣਾ ਅਤੇ ਉਨ੍ਹਾਂ ਦੇ ਪਤੀ ਪ੍ਰਤਾਪ ਸਿੰਘ ਰਾਣਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ ਸੀ ਪਰ ਰਾਣਾ ਜੋੜਾ ਆਪਣੇ ਸਿਆਸੀ ਦਬਾਅ ਤੋਂ ਬਾਹਰ ਆ ਕੇ ਕਾਂਗਰਸ ਪਾਰਟੀ ਵਿੱਚ ਆਪਣੇ ਘਰ ਪਰਤ ਆਇਆ ਹੈ। ਇਸ ਮੌਕੇ ਬੋਲਦਿਆਂ ਪ੍ਰਤਾਪ ਸਿੰਘ ਰਾਣਾ ਨੇ ਕਿਹਾ ਕਿ ਦਬਾਅ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ, ਜਿਸ ਦਾ ਮੈਨੂੰ ਮਰਦੇ ਦਮ ਤੱਕ ਪਛਤਾਵਾ ਰਹੇਗਾ।

ਇਹ ਵੀ ਪੜ੍ਹੋ- ਪਠਾਨਕੋਟ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਬੇਖੌਫ਼ ਹੋਇਆ ਮਾਈਨਿੰਗ ਮਾਫ਼ੀਆ, ਖੱਡਿਆਂ ਕਾਰਨ ਵਧਿਆ ਘੁਸਪੈਠ ਦਾ ਡਰ

ਇਸ ਮੌਕੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੀ ਅਜਿਹੇ ਪੁਰਾਣੇ ਅਤੇ ਤਜ਼ਰਬੇਕਾਰ ਵਿਅਕਤੀਆਂ ਦੀ ਪਾਰਟੀ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਦੁੱਖ-ਸੁੱਖ ਵਿੱਚ ਪਾਰਟੀ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੇਗੀ। ਇਸ ਮੌਕੇ ਵਾਰਡ ਨੰ: 4 ਦੀ ਕੌਂਸਲਰ ਸੁਨੀਤਾ ਜੈਨ ਅਤੇ ਉਨ੍ਹਾਂ ਦੇ ਪਤੀ ਅਨਿਲ ਜੈਨ, ਵਾਰਡ ਨੰਬਰ 7 ਦੀ ਕੌਂਸਲਰ ਸ਼ਿਵਾਨੀ ਗੋਇਲ ਅਤੇ ਉਨ੍ਹਾਂ ਦੇ ਪਤੀ ਰਾਜੇਸ਼ ਗੋਇਲ, ਵਾਰਡ ਨੰਬਰ 13 ਤੋਂ ਕੌਂਸਲਰ ਪਤੀ ਸੁਖਬੀਰ ਸਿੰਘ, ਕੌਂਸਲਰ ਸੰਜੇ ਸਿੰਘ ਰਾਜੂ। ਵਾਰਡ ਨੰ: 2 ਤੋਂ ਵਾਰਡ ਨੰ: 31 ਚੌਧਰੀ ਰਾਮ ਕੁਮਾਰ, ਵਾਰਡ ਨੰ: 8 ਹਰਸ਼ ਰਿਸ਼ੀ, ਵਾਰਡ ਨੰ: 22 ਅਵਤਾਰ ਸਿੰਘ ਸੈਣੀ, ਵਾਰਡ ਨੰ: 3 ਆਰਤੀ ਸ਼ਰਮਾ, ਪ੍ਰੀਤੀ ਸਿੰਘ ਕੰਬੋਜ ਅਤੇ ਵਿਸ਼ਵ ਬੰਧੂ ਅਤੇ ਵਾਰਡ ਨੰ. 1 ਹਾਜ਼ਰ ਸਨ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto