ਕੈਬਨਿਟ ਮੰਤਰੀ ਸਰਾਰੀ ਨੇ ਸਹੇੜਿਆ ਨਵਾਂ ਵਿਵਾਦ, ਖੜ੍ਹੇ ਹੋਏ ਵੱਡੇ ਸਵਾਲ

10/31/2022 6:00:32 PM

ਚੰਡੀਗੜ੍ਹ / ਫਿਰੋਜ਼ਪੁਰ : ਬੀਤੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਡੇਰੇ ਵਿਖੇ ਇਕ ਸਮਾਗਮ 'ਚ ਪਹੁੰਚੇ ਸਨ। ਜਿੱਥੇ ਡੇਰੇ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਪਰ ਇਸ ਨਾਲ ਇਕ ਵਾਰ ਫਿਰ ਮੰਤਰੀ ਫੌਜਾ ਸਿੰਘ ਸਰਾਰੀ ਵਿਵਾਦਾਂ 'ਚ ਘਿਰ ਗਏ ਹਨ। ਦੱਸ ਦੇਈਏ ਕਿ ਮੰਤਰੀ ਸਰਾਰੀ ਫਿਰੋਜ਼ਪੁਰ ਦੇ ਹਲਕੇ ਗੁਰੂਹਰਸਹਾਏ ਸਥਿਤ ਡੇਰਾ ਸੱਚਾ ਸੌਦਾ ਵਿਖੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਡੇਰਾ ਪ੍ਰੇਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। 

ਇਹ ਵੀ ਪੜ੍ਹੋ- ਨਸ਼ੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਖੇਮਕਰਨ ਵਿਖੇ ਪਿਓ-ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ

ਸੂਤਰਾਂ ਮੁਤਾਬਕ ਡੇਰੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕੋਈ ਵੀ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਗਿਆ ਸੀ। ਡੇਰੇ ਦੇ ਲੋਕਾਂ ਨੂੰ ਕੁਝ ਸਮੱਸਿਆਵਾਂ ਸੀ, ਇਸ ਲਈ ਮੰਤਰੀ ਸਰਾਰੀ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਡੇਰੇ ਅੰਦਰ ਆ ਗਏ। ਹਾਲਾਂਕਿ ਇਸ ਮਾਮਲੇ 'ਚ ਹੁਣ ਤੱਕ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਪੱਖ ਰੱਖਿਆ ਹੈ ਅਤੇ ਨਾ ਹੀ ਮੰਤਰੀ ਸਰਾਰੀ ਨੇ। ਦੱਸ ਦੇਈਏ ਕਿ ਡੇਰਾ ਮੁਖੀ ਰਾਮ ਰਹੀਮ ਪੈਰੋਲ 'ਤੇ ਬਾਹਰ ਆਏ ਹਨ। ਉਸ 'ਤੇ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ ਹਨ। ਦੱਸਣਯੋਗ ਹੈ ਕਿ ਉਸ ਨੂੰ ਸਾਲ ਦੇ ਅੰਦਰ 3 ਵਾਰ ਪੈਰੋਲ ਮਿਲ ਗਈ ਹੈ ਅਤੇ ਹੁਣ ਉਸ ਵੇਲੇ ਪੈਰੋਲ ਦਿੱਤੀ ਗਈ ਹੈ , ਜਦੋਂ ਹਰਿਆਣਾ ਦੀਆਂ ਪੰਚਾਇਤੀ ਚੋਣਾਂ ਹਨ। ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹਿਮਾਚਲ ਵਿੱਚ ਵੀ ਰਾਮ ਰਹੀਮ ਦੇ ਵੱਡੀ ਗਿਣਤੀ 'ਚ ਸਮਰਥਕ ਹਨ। 

ਨੋਟ- ਇਸ ਖ਼ਬਰ ਸੰਬਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News