ਦੋ ਕਿਲੋ ਅਫੀਮ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

03/13/2024 6:00:17 PM

ਖਰੜ (ਅਮਰਦੀਪ) : ਸੀ. ਆਈ. ਏ. ਸਟਾਫ਼ ਵਲੋਂ ਦੋ ਕਿੱਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਦਰਮਿਆਨੀ ਰਾਤ ਟੀਮ ਖਿਜ਼ਰਾਬਾਦ ’ਚ ਗਸਤ ਕਰ ਰਹੀ ਸੀ ਤਾਂ ਟਰੱਕ (ਪੀਬੀ65- ਐਕਸ 5607) ਖੜ੍ਹਾ ਦਿਖਾਈ ਦਿੱਤਾ ਜਿਸ ’ਚ ਦੋ ਵਿਅਕਤੀ ਬੈਠੇ ਸਨ। ਸ਼ੱਕ ਦੇ ਆਧਾਰ ’ਤੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਦੋ ਕਿਲੋ ਅਫੀਮ ਬਰਾਮਦ ਹੋਈ। 

ਇਸ ਤੋਂ ਬਾਅਦ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਸੋਨੀ ਵਾਸੀ ਪਿੰਡ ਫਾਟਵਾਂ, ਕੁਲਵਿੰਦਰ ਸਿੰਘ ਉਰਫ਼ ਗੋਲੂ ਵਾਸੀ ਪਿੰਡ ਖੇੜਾ (ਮੋਹਾਲੀ) ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਚਾਰ ਦਿਨਾਂ ਰਿਮਾਂਡ ’ਤੇ ਲਿਆ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਖਿਲਾਫ਼ ਥਾਣਾ ਮੁਲਾਂਪੁਰ ਵਿਖੇ ਖੈਰ ਦੀ ਲੱਕੜ ਚੋਰੀ ਕਰਨ ਦਾ ਵੀ ਮੁਕਦਮਾ ਦਰਜ ਹੈ। ਇਸੇ ਤਰ੍ਹਾਂ ਕੁਲਵਿੰਦਰ ਸਿੰਘ ’ਤੇ ਥਾਣਾ ਝੂਰੂ ਰਾਜਸਥਾਨ ’ਚ 40 ਕਿਲੋ ਚੂਰਾ ਪੋਸਟ ਦਾ ਮੁਕੱਦਮਾ ਦਰਜ ਹੈ।

Gurminder Singh

This news is Content Editor Gurminder Singh