ਮੋਹਾਲੀ ਮੈਚ ਵੇਖਣ ਗਏ ਕਈ ਦਰਸ਼ਕਾਂ ਨਾਲ ਹੋਈ ਮਾੜੀ, ਪਾਰਕਿੰਗ 'ਚ ਪੁੱਜੇ ਤਾਂ ਰਹਿ ਗਏ ਹੱਕੇ-ਬੱਕੇ

05/05/2023 2:54:05 PM

ਮੋਹਾਲੀ (ਸੰਦੀਪ) : ਬੁੱਧਵਾਰ ਰਾਤ ਜਿੱਥੇ ਕ੍ਰਿਕਟ ਪ੍ਰੇਮੀ ਪੀ. ਸੀ. ਏ. ਦੇ ਮੈਦਾਨ ਵਿਚ ਚੱਲ ਰਹੇ ਆਈ. ਪੀ. ਐੱਲ. ਮੈਚ ਦਾ ਲੁਫਤ ਉਠਾ ਰਹੇ ਸਨ, ਉਥੇ ਹੀ ਦੂਜੇ ਪਾਸੇ ਸ਼ਾਤਿਰ ਚੋਰਾਂ ਨੇ ਇੱਥੇ ਪਾਰਕਿੰਗ ਵਿਚ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜ ਕੇ ਉਨ੍ਹਾਂ ਵਿਚ ਰੱਖਿਆ ਕੀਮਤੀ ਸਾਮਾਨ ਚੋਰੀ ਕਰ ਲਿਆ। ਕਾਰ ’ਚੋਂ ਲੈਪਟਾਪ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤੇ ਜਾਣ ਸਬੰਧੀ ਕਈ ਸ਼ਿਕਾਇਤਾਂ ਫੇਜ਼-8 ਥਾਣਾ ਪੁਲਸ ਨੂੰ ਮਿਲੀਆਂ ਹਨ।

ਇਹ ਵੀ ਪੜ੍ਹੋ : ਟੀਚਰ ਐਲਿਜੀਬਿਲਿਟੀ ਟੈਸਟ ਦੇਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇਸ ਆਧਾਰ 'ਤੇ ਹੋਵੇਗਾ ਭਰਤੀ ਦਾ ਫ਼ੈਸਲਾ

ਮੋਹਾਲੀ ਆਈ. ਟੀ. ਪਾਰਕ ਵਿਚ ਕੰਮ ਕਰਨ ਵਾਲੇ ਅਖਿਲੇਸ਼ ਤੇ ਉਸ ਦੇ ਸਾਥੀ ਸਲੀਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੁੱਧਵਾਰ ਰਾਤ ਉਹ ਪੀ. ਸੀ. ਏ. ਸਟੇਡੀਅਮ ਵਿਚ ਆਈ. ਪੀ. ਐੱਲ. ਮੈਚ ਦੇਖਣ ਗਏ ਸਨ। ਕਾਰ ਫਾਰੈਸਟ ਕੰਪਲੈਕਸ ਦੀ ਬਿਲਡਿੰਗ ਦੇ ਨਾਲ ਓਪਨ ਏਰੀਏ ਵਿਚ ਬਣਾਈ ਗਈ ਪਾਰਕਿੰਗ ਵਿਚ ਖੜ੍ਹੀ ਕੀਤੀ ਸੀ। ਜਦੋਂ ਉਹ ਵਾਪਸ ਆਏ ਤਾਂ ਕਾਰ ਖੁੱਲ੍ਹੀ ਪਈ ਸੀ ਅਤੇ ਕਾਰ ਵਿਚ ਰੱਖੇ 2 ਬੈਗ ਵੀ ਗਾਇਬ ਸਨ, ਜਿਨ੍ਹਾਂ ਵਿਚ ਲੈਪਟਾਪ, ਚਾਰਜਰ ਅਤੇ ਕੀਮਤੀ ਸਾਮਾਨ ਸੀ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਮੈਡੀਕਲ ਸਟਾਫ਼ ਨੂੰ ਵਿਸ਼ੇਸ਼ ਹਦਾਇਤਾਂ ਜਾਰੀ

ਉਥੇ ਹੀ ਯਮੁਨਾਨਗਰ ਨਿਵਾਸੀ ਵਿਸ਼ਵਾਸ ਨੇ ਵੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕਿਸੇ ਅਣਪਛਾਤੇ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਵਿਚ ਰੱਖਿਆ ਲੈਪਟਾਪ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸੇ ਤਰ੍ਹਾਂ ਗੌਰਵ ਨੇ ਵੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇੱਥੇ ਪਾਰਕਿੰਗ ਵਿਚ ਖੜ੍ਹੀ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਅਣਪਛਾਤਿਆਂ ਨੇ ਕਾਰ ਵਿਚੋਂ ਉਸ ਦਾ ਬੈਗ ਚੋਰੀ ਕਰ ਲਿਆ, ਜਿਸ ਵਿਚ ਉਸ ਦਾ ਲੈਪਟਾਪ, ਚਾਰਜਰ ਅਤੇ ਹੋਰ ਸਾਮਾਨ ਸੀ। ਫੇਜ਼-8 ਥਾਣਾ ਪੁਲਸ ਨੇ ਸ਼ਿਕਾਇਤਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦਾ ਸੁਰਾਗ ਲਾਉਣ ਲਈ ਪੁਲਸ ਇੱਥੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਖੰਘਾਲ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡਾ ਝਟਕਾ, ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal