ਅਧਿਆਪਕਾਂ ਲਈ ਸਿਰਦਰਦੀ ਬਣੀਆਂ ਵਿਭਾਗ ਵੱਲੋਂ ਜਾਰੀ ਹਿਦਾਇਤਾਂ, ਪੱਲਿਓਂ ਖ਼ਰਚਣੇ ਪੈ ਰਹੇ ਪੈਸੇ

01/30/2023 1:56:00 PM

ਖਰੜ (ਅਮਰਦੀਪ) : ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਪੰਜਵੀਂ, ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੀਆਂ ਪ੍ਰੀ- ਬੋਰਡ ਪ੍ਰੀਖਿਆਵਾਂ 20 ਜਨਵਰੀ ਤੋਂ ਸ਼ੁਰੂ ਕੀਤੀਆਂ ਗਈਆਂ ਹਨ। 30 ਜਨਵਰੀ ਭਾਵ ਅੱਜ ਤੋਂ ਪੰਜਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ, ਜਿਸ ਸਬੰਧੀ ਵਿਭਾਗ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਹਿਦਾਇਤਾਂ ਮੁਤਾਬਕ ਪੇਪਰਾਂ ਦੀ ਰੋਜ਼ਾਨਾ ਚੈੱਕਿੰਗ, ਐਵਾਰਡ ਲਿਸਟਾਂ ਤਿਆਰ ਕਰਨਾ, ਪੇਪਰ ਤੋਂ ਬਾਅਦ ਬੱਚਿਆਂ ਨੂੰ ਅਗਲੇ ਦਿਨ ਦੇ ਪੇਪਰ ਲਈ ਸਿਲੇਬਸ ਦੀ ਤਿਆਰੀ , ਵਿਭਾਗ ਦੀ ਸਾਈਟ ’ਤੇ ਬੱਚਿਆਂ ਦੇ ਅੰਕ ਰੋਜ਼ਾਨਾ ਅਪਡੇਟ , ਸੈਂਟਰ ਇੰਚਾਰਜ ਵਲੋਂ ਆਪਣੇ ਕਲੱਸਟਰ ਦੇ ਹਰੇਕ ਸਕੂਲ ਵਿਚ ਵਿਜ਼ਿਟ ਅਤੇ ਗੂਗਲ ਫਾਰਮ ਨੂੰ ਰੋਜ਼ਾਨਾ ਭਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਤਿਆਰ ਹੋਣ ਲੱਗਾ ਖਾਕਾ, ਨਵੇਂ ਚਿਹਰਿਆਂ 'ਤੇ ਦਾਅ ਖੇਡਣ ਦੇ ਮੂਡ 'ਚ ਸਿਆਸੀ ਧਿਰਾਂ

ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਪਰੋਕਤ ਹਦਾਇਤਾਂ ਪੂਰੀਆਂ ਕਰਨ ਤੋਂ ਬਾਅਦ ਇਕ ਅਧਿਆਪਕ ਕੋਲ ਬੱਚਿਆਂ ਨੂੰ ਪੜ੍ਹਾਉਣ ਲਈ ਕਿਹੜਾ ਸਮਾਂ ਬਚੇਗਾ? ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਵਿਭਾਗ ਦੇ ਹੁਕਮਾਂ ’ਤੇ ਅਧਿਆਪਕਾਂ ਵਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰੀਖਿਆਵਾਂ ਲਈਆਂ ਜਾਂਦੀਆਂ ਹਨ। ਵਿਭਾਗ ਵਲੋਂ ਸਿਵਾਏ ਹਦਾਇਤਾਂ ਦੇ ਕੁਝ ਨਹੀਂ ਦਿੱਤਾ ਜਾਂਦਾ। ਅਧਿਆਪਕ ਆਪਣੇ ਪੱਲਿਓਂ ਬਹੁਤ ਸਾਰਾ ਪੈਸਾ ਖ਼ਰਚ ਕਰ ਕੇ ਬੱਚਿਆਂ ਦੀਆਂ ਪ੍ਰੀਖਿਆਵਾਂ ਲੈ ਰਿਹਾ ਹੈ ਅਤੇ ਵਿਭਾਗ ਹਮੇਸ਼ਾ ਦੀ ਤਰ੍ਹਾਂ ‘ਥੁੱਕ ਨਾਲ ਵੜੇ ਪਕਾਉਣ’ ਲੱਗਾ ਹੋਇਆ ਹੈ ।

ਇਹ ਵੀ ਪੜ੍ਹੋ- 'ਆਪ' ਵਿਧਾਇਕਾਂ ਦੀ ਪ੍ਰਵਾਹ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸੁਣਵਾਈ ਮੁਕੰਮਲ, ਰਿਪੋਰਟ ਵਿਧਾਨ ਸਭਾ ਕੋਲ

ਕਈ ਅਧਿਆਪਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸ਼ੋਸ਼ੇਬਾਜ਼ੀ ਵਾਲੀਆਂ ਬੇਲੋੜੀਆਂ ਪ੍ਰੀਖਿਆਵਾਂ ਬੱਚਿਆਂ ਅਤੇ ਅਧਿਆਪਕਾਂ ਦਾ ਸਮਾਂ ਬਰਬਾਦ ਕਰ ਰਹੀਆਂ ਹਨ। ਹੁਣ ਇਸ ਸਮੇਂ ਅਧਿਆਪਕਾਂ ਨੂੰ ਆਪਣੇ ਹਿਸਾਬ ਨਾਲ ਪੜ੍ਹਾਉਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ, ਤਾਂ ਕਿ ਹਰ ਇਕ ਬੱਚੇ ਦੀ ਕਮਜ਼ੋਰੀ ਦੂਰ ਕੀਤੀ ਜਾ ਸਕੇ ।

ਇਹ ਵੀ ਪੜ੍ਹੋ-  ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ਮੁਆਫ਼,ਪੜ੍ਹੋ ਪੂਰਾ ਵੇਰਵਾ

ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Harnek Seechewal

This news is Content Editor Harnek Seechewal