ਚੰਡੀਗੜ੍ਹ ਦੇ ਕਾਂਗਰਸ ਭਵਨ ''ਚ ਹੋਈ ਗੁੰਡਾਗਰਦੀ, ਬਾਥਰੂਮ ''ਚੋਂ ਕੱਢ ਕੇ ਕੁੱਟਿਆ ਚੋਣ ਅਧਿਕਾਰੀ (ਵੀਡੀਓ)

12/03/2016 5:05:39 PM

ਚੰਡੀਗੜ੍ਹ : ਇਹ ਦ੍ਰਿਸ਼ ਹਨ ਹਰਿਆਣਾ ਕਾਂਗਰਸ ਭਵਨ ਚੰਡੀਗੜ੍ਹ ਦੇ ਤੇ ਮੌਕਾ ਹੈ ਯੂਥ ਕਾਂਗਰਸ ਦੀ ਚੋਣ ਦਾ, ਜਿੱਥੇ ਹੁੱਡਾ ਧੜੇ ਦੇ ਦਬੰਗ ਆਗੂਆਂ ਨੇ ਟਰਨਿੰਗ ਅਫਸਰ ਨੂੰ ਕੁਟਾਪਾ ਚਾੜ੍ਹ ਦਿੱਤਾ। ਵੋਟਾਂ ਦੀ ਗਿਣਤੀ ਤੋਂ ਬਾਅਦ ਜਿਵੇਂ ਹੀ ਤੰਵਰ ਗਰੁੱਪ ਦੇ ਵਿਕਾਸ ਚੌਧਰੀ ਨੂੰ ਜੇਤੂ ਐਲਾਨਿਆ ਗਿਆ ਤਾਂ ਹੁੱਡਾ ਗਰੁੱਪ ਅੱਗ ਬਬੂਲਾ ਹੋ ਗਿਆ। ਉਨ੍ਹਾਂ ਵਿਕਾਸ ਤੇ ਉਸ ਦੇ ਹਮਾਇਤੀਆਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਉਧਰ ਡਰਦੇ ਮਾਰੇ ਜ਼ਿਲਾ ਚੋਣ ਅਧਿਕਾਰੀ ਨਰੇਸ਼ ਯਾਦਵ ਬਾਥਰੂਮ ਵਿਚ ਲੁੱਕ ਗਿਆ ਪਰ ਹੁੱਡਾ ਗਰੁੱਪ ਉਸ ਨੂੰ ਬਾਥਰੂਮ ''ਚੋਂ ਬਾਹਰ ਕੱਢ ਲਿਆਇਆ ਅਤੇ ਗਾਲ੍ਹਾ ਕੱਢਦਿਆਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਹੁੱਡਾ ਗਰੁੱਪ ਦਾ ਦੋਸ਼ ਹੈ ਕਿ ਚੋਣ ਅਧਿਕਾਰੀ ਨੇ ਵਿਕਾਸ ਚੌਧਰੀ ਨਾਲ ਅੱਟੀ-ਸੱਟੀ ਲਗਾ ਕੇ ਉਸ ਨੂੰ ਜਿਤਾਇਆ ਹੈ।
ਇਸ ਸ਼ਰਮਨਾਕ ਘਟਨਾ ਨੇ ਜਿੱਥੇ ਹੁੱਡਾ ਗਰੁੱਪ ਦਾ ਗੁੰਡਾਗਰਦੀ ਵਾਲਾ ਚਿਹਰਾ ਬੇਨਕਾਬ ਕਰ ਦਿੱਤਾ ਹੈ, ਉਥੇ ਹੀ ''ਆਲ ਇਜ਼ ਵੈੱਲ'' ਦਾ ਢਿੰਡੋਰਾ ਪਿੱਟਣ ਵਾਲੀ ਹਰਿਆਣਾ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਵੀ ਸਭ ਦੇ ਸਾਹਮਣੇ ਲੈ ਆਂਦਾ ਹੈ।

Gurminder Singh

This news is Content Editor Gurminder Singh