ਛੋਟੇਪੁਰ ਦੇ ਪ੍ਰਭਾਵ ਵਾਲੇ ਇਲਾਕਿਆਂ ''ਤੇ ਕੇਜਰੀਵਾਲ ਦਾ ਫੋਕਸ

10/17/2016 10:32:23 AM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਪਾਰਟੀ ਛੱਡਣ ਨਾਲ ਪਾਰਟੀ ਨੂੰ ਜੋ ਨੁਕਸਾਨ ਹੋਇਆ, ਉਸ ਦੀ ਭਰਪਾਈ ਦਾ ਬੀੜਾ ਖੁਦ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੁੱਕਿਆ ਹੈ। ਇਹ ਹੀ ਕਾਰਨ ਹੈ ਕਿ ਕੇਜਰੀਵਾਲ 23 ਅਕਤੂਬਰ ਨੂੰ ਪੰਜਾਬ ਦੇ 3 ਦਿਨਾ ਦੌਰੇ ਦੌਰਾਨ ਇਕ ਦਿਨ ਛੋਟੇਪੁਰ ਦੇ ਪ੍ਰਭਾਵ ਵਾਲੇ ਇਲਾਕਿਆਂ ਗੁਰਦਾਸਪੁਰ, ਬਟਾਲਾ ਅਤੇ ਅੰਮ੍ਰਿਤਸਰ ''ਚ ਬਿਤਾਉਣਗੇ।
ਇਸ ਦੌਰਾਨ ਕੇਜਰੀਵਾਲ ਸੰਗਰੂਰ, ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ''ਚ ਵੀ ਕਾਰੋਬਾਰੀਆਂ ਨੂੰ ਮਿਲਣਗੇ। ਪਾਰਟੀ ਸੂਤਰਾਂ ਮੁਤਾਬਕ ਕੇਜਰੀਵਾਲ ਇਸ ਦੌਰੇ ਦੌਰਾਨ ਪਾਰਟੀ ਦਾ ਵਪਾਰਕ ਮੈਨੀਫੈਸਟੋ ਵੀ ਜਾਰੀ ਕਰਨਗੇ। ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਵਲੋਂ ਅਜੇ ਤੱਕ ਐਲਾਨੇ ਪਾਰਟੀ ਉਮੀਦਵਾਰਾਂ ''ਚੋਂ ਮਾਨਸਾ, ਨਾਭਾ, ਰੂਪਨਗਰ, ਹੁਸ਼ਿਆਰਪੁਰ, ਗਿੱਦੜਬਾਹਾ, ਮੁਕਤਸਰ, ਨਿਹਾਲ ਸਿੰਘ ਵਾਲਾ, ਤਲਵੰਡੀ ਸਾਬੋ ਅਤੇ ਨਵਾਂਸ਼ਹਿਰ ਆਦਿ ਚੋਣ ਖੇਤਰਾਂ ਦੇ ਵਾਲੰਟੀਅਰਾਂ ''ਚ ਉਮੀਦਵਾਰ ਚੋਣ ਕਾਰਨ ਉੱਠੇ ਵਿਰੋਧ ਅਤੇ ਪਾਰਟੀ ਵਲੋਂ ਵਿਦਰੋਹ ਰੋਕਣ ਲਈ ਚੁੱਕੇ ਗਏ ਕਦਮਾਂ ਦਾ ਵੀ ਜਾਇਜ਼ਾ ਲੈਣਗੇ।

Babita Marhas

This news is News Editor Babita Marhas