ਸੜਕ ਹਾਦਸੇ ''ਚ 5 ਸਾਲਾ ਬੱਚੀ ਦੀ ਮੌਤ, ਮਾਂ ਜ਼ਖ਼ਮੀ

10/12/2022 1:09:11 AM

ਚੰਡੀਗੜ੍ਹ (ਸੁਸ਼ੀਲ) : ਏਅਰਪੋਰਟ ਲਾਈਟ ਪੁਆਇੰਟ ’ਤੇ ਵਾਪਰੇ ਸੜਕ ਹਾਦਸੇ 'ਚ 5 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਫਰਾਰ ਟਰੱਕ ਚਾਲਕ ਖ਼ਿਲਾਫ਼ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਅਤੇ ਗੈਰ-ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਏਅਰਪੋਰਟ ਲਾਈਟ ਪੁਆਇੰਟ ’ਤੇ ਸਕੂਟਰ ’ਤੇ ਸਵਾਰ ਹੋਮਗਾਰਡ ਜਵਾਨ ਆਪਣੀ ਪਤਨੀ ਅਤੇ ਬੇਟੀ ਨਾਲ ਹਰਾ ਸਿਗਨਲ ਹੋਣ ਦੀ ਉਡੀਕ ਕਰ ਰਿਹਾ ਸੀ।

ਇਹ ਵੀ ਪੜ੍ਹੋ : FCI ਮਜ਼ਦੂਰ ਯੂਨੀਅਨ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਰੋਸ ਪ੍ਰਦਰਸ਼ਨ

ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਤਿੰਨੇ ਸੜਕ ’ਤੇ ਡਿੱਗ ਗਏ ਅਤੇ ਪਤਨੀ ਦਾ ਪੈਰ ਅਤੇ ਬੇਟੀ ਟਾਇਰ ਹੇਠਾਂ ਆ ਗਈ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚ ਕੇ ਤਿੰਨਾਂ ਨੂੰ ਪੀ. ਜੀ. ਆਈ. ਲੈ ਗਈ, ਜਿੱਥੇ ਡਾਕਟਰਾਂ ਨੇ ਪੰਜ ਸਾਲਾ ਵਾਣੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਪਤਨੀ ਜੋਤੀ ਦੇ ਪੈਰ 'ਚ ਫਰੈਕਚਰ ਦੱਸਿਆ ਗਿਆ। ਹੋਮਗਾਰਡ ਜਵਾਨ ਦੀਪਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ 14 ਅਕਤੂਬਰ ਦੀ ਮੀਟਿੰਗ ਦੌਰਾਨ SYL ਸਬੰਧੀ ਜ਼ੋਰਦਾਰ ਢੰਗ ਨਾਲ ਰੱਖੇਗੀ ਆਪਣਾ ਪੱਖ : CM ਮਾਨ

ਦੀਪਕ ਨੇ ਦੱਸਿਆ ਕਿ ਪਤਨੀ ਸਕੂਟਰ ਚਲਾ ਰਹੀ ਸੀ ਅਤੇ ਉਹ ਬੇਟੀ ਦੇ ਨਾਲ ਪਿੱਛੇ ਬੈਠਾ ਸੀ। ਸੈਕਟਰ-31 ਥਾਣਾ ਪੁਲਸ ਨੇ ਹੋਮਗਾਰਡ ਜਵਾਨ ਦੀ ਸ਼ਿਕਾਇਤ ’ਤੇ ਫਰਾਰ ਟਰੱਕ ਐੱਮ. ਐੱਚ. 40. ਬੀ. ਐੱਲ. 6737 ਦੇ ਚਾਲਕ ਖਿਲਾਫ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਅਤੇ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੰਬਰ ਦੀ ਮਦਦ ਨਾਲ ਫਰਾਰ ਟਰੱਕ ਚਾਲਕ ਦੀ ਭਾਲ ਕਰ ਰਹੀ ਹੈ।


Mandeep Singh

Content Editor

Related News