ਤੈਅ ਸਮੇਂ ਤੋਂ ਪਹਿਲਾਂ Idea-Vodafone ਗੱਠਜੋੜ, ਇਹ ਸੰਭਾਲਣਗੇ ਕੰਪਨੀ ਦੀ ਕਮਾਨ

ਜਲੰਧਰ- ਰਿਲਾਇੰਸ ਜਿਓ ਦੀ ਐਂਟਰੀ ਤੋਂ ਬਾਅਦ ਵੋਡਾਫੋਨ ਅਤੇ ਆਈਡੀਆ ਗੱਠਜੋੜ ਕਰਨ ਜਾ ਰਹੇ ਹਨ। ਗੱਠਜੋੜ ਦੇ ਲਈ ਪਹਿਲਾਂ ਤੋਂ ਤੈਅ ਸਤੰਬਰ 2018 ਦੀ ਸਮੇਂ ਸੀਮਾ ਘੱਟ ਕੇ ਜੂਨ ਹੋ ਸਕਦੀ ਹੈ। ਆਈਡੀਆ ਨੇ ਵੀਰਵਾਰ ਨੂੰ ਬੰਬੇ ਸਟਾਕ ਐਕਸਚੇਂਜ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਗੱਠਜੋੜ ਤੋਂ ਬਾਅਦ ਬਣਨ ਵਾਲੀ ਕੰਪਨੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣ ਗਈ ਹੈ, ਜਿਸ ਦੇ ਕੋਲ ਕਰੀਬ 40 ਕਰੋੜ ਗਾਹਕ ਹੋਣਗੇ। 

ਨਵੀਂ ਕੰਪਨੀ ਦੇ ਨਾਨ ਐਕਜਕਿਊਟਿਵ ਚੇਅਰਮੈਨ ਕੁਮਾਰ ਮੰਗਲਾਮ ਬਿਰਲਾ ਹੋਣਗੇ। ਸੀ. ਈ. ਓ. ਬਾਲੇਸ਼ ਸ਼ਰਮਾਂ ਹੋਣਗੇ, ਜੋ ਹੁਣ ਵੋਡਾਫੋਨ ਦੇ ਸੀ. ਈ. ਓ. ਹੈ। ਆਡੀਆ ਦੇ ਮੌਜੂਦ CFO ਅਕਸ਼ੈ ਮੁੰਦੜਾ ਨਵੀਂ ਕੰਪਨੀ ਦੇ CFO ਹੋਣਗੇ, ਜਦਕਿ ਅੰਬਰੀਸ਼ ਜੈਨ ਨੂੰ ਨਵੀਂ ਕੰਪਨੀ 'ਚ COO ਦੀ ਜ਼ਿੰਮੇਵਾਰੀ ਮਿਲੀ ਹੈ। ਇਸ ਤਰ੍ਹਾਂ ਰਾਸ਼ੀ ਸ਼ਸ਼ੀ ਸ਼ੰਕਰ ਮਾਰਕੀਟਿੰਗ ਅਤੇ ਬ੍ਰਾਂਡ ਸਟ੍ਰੈਟੇਜੀ ਦੇ ਮੁੱਖ ਹੋਣਗੇ। ਇਸ ਤੋਂ ਬਾਅਦ ਆਈਡੀਆ ਦੇ ਸੀ. ਈ. ਓ. ਹਿਮਾਂਸ਼ੂ ਕਪਾਨੀਆ ਅਤੇ ਵੋਡਾਫੋਨ ਦੇ ਸੀ. ਈ. ਓ. ਸੁਨੀਲ ਸੂਦ ਫਿਲਹਾਲ ਆਪਣੇ ਅਹੁਦੇ 'ਤੇ ਬਣੇ ਰਹਿਣਗੇ।

ਆਈਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਦੋਂ ਤੱਕ ਦੋਵੇਂ ਕੰਪਨੀਆਂ ਦਾ ਗੱਠਜੋੜ ਨਹੀਂ ਹੋ ਜਾਂਦਾ, ਉਦੋਂ ਤੱਕ ਦੋਵੇਂ ਕੰਪਨੀਆਂ 'ਚ ਕੰਮ ਕਰ ਰਹੇ ਅਧਿਕਾਰੀ ਆਪਣੀਆਂ-ਆਪਣੀਆਂ ਕੰਪਨੀਆਂ ਦੇ ਲਈ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ। ਦੱਸ ਦੱਈਏ ਕਿ 20 ਮਾਰਚ, 2017 ਨੂੰ ਆਈਡੀਆ ਅਤੇ ਵੋਡਾਫੋਨ ਦੇ ਗੱਠਜੋੜ ਨੂੰ ਲੈ ਕੇ ਐਲਾਨ ਹੋਇਆ ਸੀ। ਅਸਲ 'ਚ ਜਿਓ ਇਨਫੋਰਾਮ ਨੇ ਪਿਛਲੇ ਸਾਲ ਸਤੰਬਰ ਤੋਂ ਇਸ ਸਾਲ ਮਾਰਚ ਤੱਕ ਆਪਣੇ ਗਾਹਕਾਂ ਨੂੰ ਮੁਫਤ 'ਚ ਵਾਇਸ ਅਤੇ ਡਾਟਾ ਆਫਰ ਕੀਤਾ ਸੀ। ਇਸ ਨਾਲ ਦੂਜੀਆਂ ਕੰਪਨੀਆਂ 'ਤੇ ਬਹੁਤ ਦਬਾਅ ਬਣਿਆ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਵਜ੍ਹਾ ਤੋਂ ਵੋਡਾਫੋਨ ਅਤੇ ਆਈਡੀਆ ਨੇ ਗੱਠਜੋੜ ਦਾ ਫੈਸਲਾ ਕੀਤਾ ਹੈ।