ਕੈਨੇਡਾ ਦੇ ਰੇਲ ਮੁਸਾਫਰਾਂ ਲਈ ਖ਼ੁਸ਼ਖ਼ਬਰੀ, ਸਤੰਬਰ ਤੋਂ ਮਿਲੇਗੀ ਇਹ ਰਾਹਤ

08/21/2020 1:37:10 PM

ਓਟਾਵਾ-  ਰੇਲਵੇ ਸੇਵਾਵਾਂ ਦੇ ਵੱਡੇ ਪਸਾਰ ਦੀ ਯੋਜਨਾ ਬਣਾ ਰਹੀ 'ਵਾਇਆ ਰੇਲ' ਅਗਲੇ ਮਹੀਨੇ ਤੋਂ ਓਟਵਾ ਤੋਂ ਬਾਹਰ ਟੋਰਾਂਟੋ ਅਤੇ ਮਾਂਟਰੀਅਲ ਵਰਗੇ ਸ਼ਹਿਰਾਂ ਲਈ ਹੋਰ ਟਰੇਨਾਂ ਚਲਾਉਣ ਜਾ ਰਹੀ ਹੈ।

ਕ੍ਰਾਊਨ ਕਾਰਪੋਰੇਸ਼ਨ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਕਿਊਬਿਕ ਸਿਟੀ-ਮਾਂਟਰੀਅਲ-ਓਟਾਵਾ ਮਾਰਗ 'ਤੇ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਗਿਣਤੀ ਚਾਰ ਤੋਂ ਸੱਤ ਕਰ ਰਹੀ ਹੈ। ਇਸ ਤੋਂ ਇਲਾਵਾ ਟੋਰਾਂਟੋ-ਕਿੰਗਸਟਨ-ਓਟਾਵਾ ਮਾਰਗ' ਤੇ ਦੋ ਹੋਰ ਰੇਲ ਗੱਡੀਆਂ ਜੋੜ ਰਹੀ ਹੈ, ਜਿਸ ਨਾਲ ਇਸ ਮਾਰਗ 'ਤੇ ਕੁੱਲ ਰੇਲ ਗੱਡੀਆਂ ਦੀ ਗਿਣਤੀ ਛੇ ਹੋ ਜਾਵੇਗੀ। ਇਹ ਰੇਲ ਗੱਡੀਆਂ 1 ਸਤੰਬਰ ਤੋਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।

'ਵਾਇਆ ਰੇਲ' ਨੇ ਇਕ ਬਿਆਨ ਵਿਚ ਕਿਹਾ ਕਿ ਹਾਲਾਂਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਨਾਲੋਂ ਰੇਲ ਸੇਵਾਵਾਂ ਹੁਣ ਵੀ ਲਗਭਗ ਅੱਧੀਆਂ ਹਨ। ਕੰਪਨੀ ਨੇ ਕਿਹਾ ਕਿ ਹੋਰ ਰੇਲ ਸੇਵਾਵਾਂ ਜੋੜਨ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਜਦੋਂ ਤੋਂ ਸੂਬਿਆਂ ਨੇ ਯਾਤਰਾ ਪਾਬੰਦੀਆਂ ਨੂੰ ਢਿੱਲਾ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਵਧੇਰੇ ਯਾਤਰੀ ਰੇਲ ਗੱਡੀਆਂ ਦੀ ਬੁਕਿੰਗ ਕਰ ਰਹੇ ਹਨ।

ਟੋਰਾਂਟੋ-ਕਿੰਗਸਟਨ-ਮਾਂਟਰੀਅਲ ਅਤੇ ਟੋਰਾਂਟੋ-ਲੰਡਨ-ਵਿੰਡਸਰ ਮਾਰਗਾਂ 'ਤੇ ਵੀ ਨਵੀਆਂ ਰੇਲ ਗੱਡੀਆਂ ਜੋੜੀਆਂ ਗਈਆਂ ਹਨ। ਕੰਪਨੀ ਨੇ ਖੁਸ਼ੀ ਜਤਾਈ ਕਿ ਉਸ ਨੂੰ ਦੁਬਾਰਾ ਸੇਵਾਵਾਂ ਖੋਲ੍ਹਣ ਦਾ ਮੌਕਾ ਮਿਲ ਰਿਹਾ ਹੈ।


Lalita Mam

Content Editor

Related News