ਮਾਂਟਰੀਅਲ 'ਚ ਹਿਟ ਐਂਡ ਰਨ ਦੇ ਮਾਮਲੇ 'ਚ ਇਕ ਨੌਜਵਾਨ ਗ੍ਰਿਫਤਾਰ

08/09/2020 2:49:38 PM

ਮਾਂਟਰੀਅਲ— ਪੁਲਸ ਨੇ ਦੋ ਮਹਿਲਾਵਾਂ ਨੂੰ ਕਾਰ ਨਾਲ ਸਾਈਡ ਮਾਰ ਕੇ ਭੱਜਣ ਵਾਲਾ 22 ਸਾਲਾ ਨੌਜਵਾਨ ਗ੍ਰਿਫਤਾਰ ਕੀਤਾ ਹੈ।


ਪੁਲਸ ਦਾ ਕਹਿਣਾ ਹੈ ਕਿ ਮਾਂਟਰੀਅਲ ਦੀਆਂ ਦੋ 20-20 ਸਾਲ ਦੀਆਂ ਮਹਿਲਾਵਾਂ ਨੂੰ ਹਲਕੀ ਸੱਟ ਲੱਗਣ ਮਗਰੋਂ ਹਸਪਤਾਲ ਲਿਆਂਦਾ ਗਿਆ।

ਮਾਂਟਰੀਅਲ ਪੁਲਸ ਦੇ ਬੁਲਾਰੇ ਰਾਫਲ ਬੈਰਗਰੋਨ ਨੇ ਕਿਹਾ ਕਿ ਕਾਰ ਚਾਲਕ 'ਤੇ ਖਤਰਨਾਕ ਡਰਾਈਵਿੰਗ ਕਰਨ ਅਤੇ ਹਿਟ ਐਂਡ ਰਨ ਦਾ ਮਾਮਲਾ ਬਣਾਇਆ ਗਿਆ ਹੈ। ਇਹ ਹਾਦਸਾ ਸ਼ਨੀਵਾਰ ਸ਼ਾਮ ਤਕਰੀਬਨ 3 ਵਜੇ ਡਾਊਨਟਰਨ ਮਾਂਟਰੀਅਲ 'ਚ ਸਟੇ-ਕੈਥਰੀਨ ਤੇ ਕ੍ਰੇਸੈਂਟ ਸਟ੍ਰੀਟਸ ਦੇ ਕੋਰਨਰ ਨੇੜੇ ਵਾਪਰਿਆ। ਪੁਲਸ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀ ਨੇ ਸਟੇ-ਕੈਥਰੀਨ ਸਟ੍ਰੀਟ 'ਤੇ ਗੱਡੀ ਲੰਘਾਉਂਦੇ ਸਮੇਂ ਪੈਦਲ ਜਾ ਰਹੇ ਦੋ ਪੀੜਤਾਂ ਨੂੰ ਟੱਕਰ ਮਾਰ ਦਿੱਤੀ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬਿਹਤਰ ਸਮਾਜਿਕ ਦੂਰੀ ਬਣਾਉਣ ਲਈ ਪ੍ਰਸਿੱਧ ਸਟ੍ਰੀਟ ਵੀਕੈਂਡ 'ਤੇ ਕਾਰਾਂ ਲਈ ਬੰਦ ਕੀਤੀ ਗਈ ਹੈ।

Sanjeev

This news is Content Editor Sanjeev