ਸਸਕਾਟੂਨ ਵਿਚ ਟੈਕਸੀ ਸੇਵਾ ਹੋਈ ਮਹਿੰਗੀ, ਸਿਟੀ ਕੌਂਸਲ ਨੇ ਦਿੱਤੀ ਹਰੀ ਝੰਡੀ

09/02/2020 10:30:59 AM

ਸਸਕਾਟੂਨ-  ਜੇਕਰ ਤੁਸੀਂ ਸਸਕਾਟੂਨ ਵਿਚ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ ਕਿਉਂਕਿ ਜੇਕਰ ਤੁਸੀਂ ਟੈਕਸੀ ਰਾਹੀਂ ਸਫਰ ਕਰਨ ਜਾ ਰਹੇ ਹੋ ਤਾਂ ਹੁਣ ਤੁਹਾਨੂੰ ਪਹਿਲਾਂ ਨਾਲੋਂ ਵੱਧ ਜੇਬ ਢਿੱਲੀ ਕਰਨੀ ਪਵੇਗੀ। 

ਸੋਮਵਾਰ ਨੂੰ ਸਿਟੀ ਕੌਂਸਲ ਨੇ ਟੈਕਸੀ ਦੇ ਕਿਰਾਏ ਵਧਾਉਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। 130 ਮੀਟਰ ਦੀ ਬਜਾਏ ਹੁਣ 125 ਮੀਟਰ ਲਈ 3.75 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਉੱਥੇ ਹੀ, ਦੂਜੇ ਤਰੀਕੇ ਤਹਿਤ ਫੀਸ ਵਧਾ ਕੇ 0.27 ਡਾਲਰ ਪ੍ਰਤੀ 125 ਮੀਟਰ ਕਰ ਦਿੱਤੀ ਗਈ ਹੈ।

ਸਿਟੀ ਰਿਪੋਰਟ ਵਿਚ ਪ੍ਰਸ਼ਾਸਨ ਨੇ ਕਿਹਾ ਕਿ ਪੰਜ ਕਿਲੋਮੀਟਰ ਦੀ ਯਾਤਰਾ ਦੀ ਲਾਗਤ 13.25 ਡਾਲਰ ਤੋਂ ਵੱਧ ਕੇ 14.28 ਡਾਲਰ ਹੋ ਜਾਏਗੀ।
ਪ੍ਰਸ਼ਾਸਨ ਨੇ ਕਿਹਾ ਕਿ ਬੀਮਾ, ਲਾਇੰਸੈਂਸ ਫੀਸ, ਰਖ਼-ਰਖ਼ਾਵ ਅਤੇ ਈਂਧਣ ਵਰਗੇ ਖਰਚੇ ਵਧਣ ਕਾਰਨ ਟੈਕਸੀ ਦੇ ਕਿਰਾਏ ਵਧਾਏ ਗਏ ਹਨ। ਇਸ ਫ਼ੈਸਲੇ ਮਗਰੋਂ ਹੁਣ ਜਲਦ ਹੀ ਸਸਕਾਟੂਨ ਵਿਚ ਟੈਕਸੀ ਲੈਣ ਵਾਲੇ ਮੁਸਾਫ਼ਰਾਂ ਨੂੰ ਪਹਿਲਾਂ ਨਾਲੋਂ ਵੱਧ ਭੁਗਤਾਨ ਕਰਨਾ ਹੋਵੇਗਾ।

Lalita Mam

This news is Content Editor Lalita Mam