ਓਟਾਵਾ ''ਚ ਕੋਰੋਨਾ ਦੇ ਸਿਰਫ ਇੰਨੇ ਮਾਮਲੇ ਹੋਏ ਦਰਜ, ਦੇਖੋ ਰਿਪੋਰਟ

08/24/2020 6:04:33 PM

ਓਟਾਵਾ- ਓਟਾਵਾ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਓਟਾਵਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 6 ਦਰਜ ਕੀਤੀ ਗਈ ਹੈ, ਜੋ ਕਿ ਕੋਰੋਨਾ ਵਾਇਰਸ 'ਤੇ ਜਿੱਤ ਵਰਗੀ ਮੰਨੀ ਜਾ ਰਹੀ ਹੈ। 

ਓਟਾਵਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਘਟਣ ਨਾਲ ਆਸ ਜਾਗੀ ਹੈ ਕਿ ਜਲਦੀ ਹੀ ਕੈਨੇਡਾ ਕੋਰੋਨਾ ਵਾਇਰਸ ਨੂੰ ਹਰਾ ਦੇਵੇਗਾ। ਉਂਝ ਓਂਟਾਰੀਓ ਸੂਬੇ ਵਿਚ ਕੋਰੋਨਾ ਵਾਇਰਸ ਦੇ 115 ਨਵੇਂ ਮਾਮਲੇ ਦਰਜ ਹੋਏ ਹਨ ਤੇ ਇਸ ਵਿਚ ਓਟਾਵਾ ਦੇ 6 ਮਰੀਜ਼ ਸ਼ਾਮਲ ਹਨ। 

ਓਟਾਵਾ ਪਬਲਿਕ ਹੈਲਥ ਮੁਤਾਬਕ ਇੱਥੋਂ ਦੀਆਂ ਲੈਬੋਰਟਰੀਆਂ ਵਿਚ 2,815 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਐਤਵਾਰ ਨੂੰ ਓਟਾਵਾ ਵਿਚ ਕੋਈ ਨਵੀਂ ਮੌਤ ਨਾ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 266 ਬਣੀ ਹੋਈ ਹੈ। ਇੱਥੇ 85.6 ਫੀਸਦੀ ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।
ਸੂਬੇ ਵਿਚ 0-9 ਸਾਲ ਦੀ ਉਮਰ ਦੇ 109 ਮਾਮਲੇ ਆ ਚੁੱਕੇ ਹਨ। 10-19 ਸਾਲ ਦੇ 181 ਤੇ ਸਭ ਤੋਂ ਵੱਧ 20-29 ਸਾਲ ਦੇ 466 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਕਈ ਠੀਕ ਹੋ ਚੁੱਕੇ ਹਨ। 


Lalita Mam

Content Editor

Related News