ਓਟਾਵਾ ਦੀ 15 ਸਾਲਾ ਲੜਕੀ ਲਾਪਤਾ, ਪੁਲਸ ਕਰ ਰਹੀ ਭਾਲ

07/31/2020 2:04:27 PM

ਓਟਾਵਾ— ਓਟਾਵਾ ਪੁਲਸ 15 ਸਾਲਾ ਇਕ ਗੁੰਮਸ਼ੁਦਾ ਲੜਕੀ ਦਾ ਪਤਾ ਲਾਉਣ ਲਈ ਲੋਕਾਂ ਦੀ ਮਦਦ ਮੰਗ ਰਹੀ ਹੈ। ਜੋਰਡਿਨ ਮੂਰ ਦੇ 27 ਜੁਲਾਈ ਨੂੰ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ।

ਉਸ ਨੂੰ ਆਖਰੀ ਵਾਰ ਪੱਛਮੀ 'ਚ ਦੇਖਿਆ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਉਹ ਸੰਭਵ ਤੌਰ 'ਤੇ ਸ਼ਹਿਰ ਦੇ ਖੇਤਰ 'ਚ ਹੀ ਹੈ।

ਇਕ ਖ਼ਬਰ ਜਾਰੀ ਕਰਦਿਆਂ ਪੁਲਸ ਨੇ ਕਿਹਾ ਕਿ ਮੂਰ ਦਾ ਪਰਿਵਾਰ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਮੂਰ ਦਾ ਕੱਦ 5 ਫੁੱਟ 5 ਇੰਚ ਦੱਸਿਆ ਗਿਆ ਹੈ। ਉਸ ਦੇ ਖੱਬੇ ਹੱਥ 'ਤੇ ਦਿਲ ਦਾ ਟੈਟੂ ਵੀ ਹੈ। ਪੁਲਸ ਨੇ ਬੇਨਤੀ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਉਸ ਦੀ ਸੂਚਨਾ ਹੈ ਤਾਂ ਉਹ ਓਟਾਵਾ ਪੁਲਸ ਨੂੰ 613-236-1222 'ਤੇ ਇਤਲਾਹ ਦੇ ਸਕਦਾ ਹੈ।

ਉੱਥੇ ਹੀ, ਇਸੇ ਤਰ੍ਹਾਂ ਦਾ ਇਕ ਮਾਮਲਾ ਵਿਨੀਪੈਗ ਦਾ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਇਕ 35 ਸਾਲਾ ਔਰਤ ਲਾਪਤਾ ਹੋਈ ਹੋ ਗਈ ਹੈ। 35 ਸਾਲਾ ਔਰਤ ਦੇ ਪਰਿਵਾਰ ਨੇ ਕਿਹਾ ਕਿ ਕੈਸੀਡੀ ਸਿਲਵੇਸਟਰ ਨੂੰ ਇਕ ਮਹੀਨਾ ਪਹਿਲਾਂ ਵਿਕਟੋਰੀਆ ਜਨਰਲ ਹਸਪਤਾਲ 'ਚ ਸਵੈ-ਇੱਛਾ ਨਾਲ ਦਾਖ਼ਲ ਕਰਵਾਇਆ ਗਿਆ ਸੀ ਕਿਉਂਕਿ ਉਹ ਮਾਨਸਿਕ ਸਿਹਤ ਸੰਕਟ ਨਾਲ ਜੂਝ ਰਹੀ ਸੀ।


Sanjeev

Content Editor

Related News