ਓਂਟਾਰੀਓ 'ਚ ਕੋਰੋਨਾ ਨਾਲ 19 ਸਾਲ ਤੋਂ ਘੱਟ ਉਮਰ ਦੇ ਇਕ ਵਿਅਕਤੀ ਦੀ ਵੀ ਮੌਤ

06/29/2020 9:14:27 PM

ਟੋਰਾਂਟੋ : ਓਂਟਾਰੀਓ ਵਿਚ ਕੁਝ ਦਿਨਾਂ ਪਿੱਛੋਂ 200 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਓਂਟਾਰੀਓ ਸਿਹਤ ਵਿਭਾਗ ਨੇ ਸੋਮਵਾਰ ਨੂੰ ਸੂਬੇ ਵਿਚ 257 ਨਵੇਂ ਕੋਰੋਨਾ ਵਾਇਰਸ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਵਿਚੋਂ ਜ਼ਿਆਦਾਤਰ ਮਾਮਲੇ ਵਿੰਡਸਰ-ਐਸੈਕਸ ਖੇਤਰ ਨਾਲ ਸੰਬੰਧਤ ਹਨ। ਸੂਬੇ ਵਿਚ ਇਸ ਤੋਂ ਪਿਛਲੇ ਦਿਨ ਐਤਵਾਰ ਨੂੰ ਸੂਬੇ ਵਿਚ 178 ਨਵੇਂ ਮਾਮਲੇ ਰਿਪੋਰਟ ਹੋਏ ਸਨ, ਜਦੋਂ ਕਿ ਸ਼ਨੀਵਾਰ ਨੂੰ 160 ਅਤੇ ਸ਼ੁੱਕਰਵਾਰ ਨੂੰ ਸਿਰਫ 111 ਮਾਮਲੇ ਸਾਹਮਣੇ ਆਏ ਸਨ।

 

ਓਂਟਾਰੀਓ ਦੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਨਵੇਂ ਕੋਰੋਨਾ ਵਾਇਰਸ ਮਾਮਲਿਆਂ ਵਿਚੋਂ 177 ਮਾਮਲੇ ਵਿੰਡਸਰ-ਐਸੈਕਸ ਖੇਤਰ ਦੇ ਹਨ, ਜਿੱਥੇ ਪ੍ਰੁਵਾਸੀ ਮਜ਼ਦੂਰਾਂ ਦੀ ਆਬਾਦੀ ਹੈ। 80 ਨਵੇਂ ਮਾਮਲੇ ਸੂਬੇ ਦੇ ਹੋਰ ਇਲਾਕਿਆਂ ਵਿਚੋਂ ਹਨ, ਜਿਨ੍ਹਾਂ ਵਿਚ 40 ਪੀਲ ਖੇਤਰ ਦੇ ਹਨ। ਇਸ ਦੇ ਨਾਲ ਹੀ ਓਂਟਾਰੀਓ ਨੇ ਕੋਵਿਡ-19 ਨਾਲ ਸੰਬੰਧਤ 7 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਸੂਬੇ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 2,665 ਹੋ ਗਈ ਹੈ।

19 ਸਾਲ ਤੋਂ ਘੱਟ ਉਮਰ ਦੇ ਇਕ ਵਿਅਕਤੀ ਦੀ ਵੀ ਮੌਤ-
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਕੋਵਿਡ-19 ਦੇ ਮਾਮਲਿਆਂ ਦੀ ਕੁੱਲ ਗਿਣਤੀ 34,911 ਹੈ, ਜਦੋਂ ਕਿ ਓਂਟਾਰੀਓ ਵਿਚ ਮਹਾਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 30,196 ਲੋਕ ਠੀਕ ਹੋਏ ਹਨ। ਸੂਬੇ ਵਿਚ ਹੁਣ ਤੱਕ ਕੋਵਿਡ-19 ਕਾਰਨ ਮਰਨ ਵਾਲੇ 2,665 ਵਿਅਕਤੀਆਂ ਵਿਚੋਂ 11 ਦੀ ਉਮਰ 20 ਅਤੇ 39 ਸਾਲ ਦੇ ਵਿਚਕਾਰ ਸੀ, 104 ਦੀ ਉਮਰ 50 ਅਤੇ 59 ਦੇ ਵਿਚਕਾਰ ਸੀ ਅਤੇ 710 ਦੀ ਉਮਰ 60 ਅਤੇ 79 ਸਾਲ ਵਿਚਕਾਰ ਸੀ। ਉੱਥੇ ਹੀ, 19 ਸਾਲ ਤੋਂ ਘੱਟ ਉਮਰ ਦੇ ਇਕ ਵਿਅਕਤੀ ਦੀ ਵੀ ਮੌਤ ਹੋ ਗਈ ਹੈ।


Sanjeev

Content Editor

Related News