ਓਂਟਾਰੀਓ 'ਚ ਕੋਰੋਨਾ ਕਾਰਨ ਹੋਰ 89 ਲੋਕਾਂ ਦੀ ਮੌਤ, 2600 ਲੋਕ ਹੋਏ ਵਾਇਰਸ ਦੇ ਸ਼ਿਕਾਰ

01/20/2021 11:23:29 PM

ਓਟਾਵਾ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਕਾਰਨ ਬੀਤੇ 24 ਘੰਟਿਆਂ ਦੌਰਾਨ 89 ਲੋਕਾਂ ਦੀ ਮੌਤ ਹੋ ਗਈ ਤੇ ਹੋਰ 2,600 ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ। ਮੰਗਲਵਾਰ ਨੂੰ ਇੱਥੇ ਕਾਫੀ ਸਮੇਂ ਬਾਅਦ ਕੋਰੋਨਾ ਦੇ ਘੱਟ ਮਾਮਲੇ ਦਰਜ ਹੋਏ ਸਨ। 

ਓਂਟਾਰੀਓ ਸਿਹਤ ਮੰਤਰਾਲੇ ਮੁਤਾਬਕ ਮੰਗਲਵਾਰ ਨੂੰ ਇੱਥੇ 1,913 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਸਨ ਤੇ ਬੀਤੇ 24 ਘੰਟਿਆਂ ਦੇ ਮਾਮਲੇ ਇਸ ਨਾਲੋਂ ਵਧੇਰੇ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਵਧੇਰੇ ਦਰਜ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਬੀਤੇ ਦਿਨ ਵਧੇਰੇ ਲੋਕਾਂ ਦਾ ਕੋਰੋਨਾ ਟੈਸਟ ਹੋਇਆ ਹੈ। 

ਬੀਤੇ 24 ਘੰਟਿਆਂ ਦੌਰਾਨ 54,307 ਲੋਕਾਂ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਸਿਰਫ 34,000 ਲੋਕਾਂ ਨੇ ਟੈਸਟ ਕਰਵਾਇਆ ਸੀ। 

ਦੱਸਿਆ ਜਾ ਰਿਹਾ ਹੈ ਕਿ ਬੀਤੇ 24 ਘੰਟਿਆਂ ਦੌਰਾਨ ਟੋਰਾਂਟੋ ਵਿਚ ਕੋਰੋਨਾ ਦੇ 925 ਮਾਮਲੇ ਦਰਜ ਹੋਏ ਹਾਲਾਂਕਿ ਇਸ ਤੋਂ ਪਹਿਲੇ ਦਿਨ ਇੱਥੇ ਕੋਰੋਨਾ ਮਾਮਲੇ 550 ਸਨ। ਪੀਲ ਰੀਜਨ ਵਿਚ 473 ਲੋਕ ਕੋਰੋਨਾ ਦੇ ਸ਼ਿਕਾਰ ਬਣੇ, ਯਾਰਕ ਰੀਜਨ ਵਿਚ 226 ਅਤੇ ਵਿੰਡਸਰ-ਅਸੈਸਕਸ ਕਾਊਂਟੀ ਵਿਚ 179 ਲੋਕ ਕੋਰੋਨਾ ਦਾ ਸ਼ਿਕਾਰ ਹੋਏ ਹਨ। ਸਿਹਤ ਮੰਤਰਾਲਾ ਮੁਤਾਬਕ ਸੂਬੇ ਦੇ ਹਸਪਤਾਲਾਂ ਵਿਚ 1,598 ਲੋਕ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ ਅਤੇ ਇਨ੍ਹਾਂ ਵਿਚੋਂ 395 ਲੋਕ ਆਈ. ਸੀ. ਯੂ. ਵਿਚ ਹਨ।  


Sanjeev

Content Editor

Related News