ਓਂਟਾਰੀਓ ''ਚ ਕੋਰੋਨਾ ਦੇ 86 ਹੋਰ ਮਾਮਲੇ, ਹਜ਼ਾਰ ਤੋਂ ਵੱਧ ਸਰਗਰਮ

08/05/2020 9:49:27 PM

ਟੋਰਾਂਟੋ— ਓਂਟਾਰੀਓ ਨੇ ਬੀਤੇ 24 ਘੰਟੇ 'ਚ 86 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਹਨ। ਹਾਲਾਂਕਿ, ਇਸ ਦੌਰਾਨ ਕੋਈ ਹੋਰ ਮੌਤ ਨਹੀਂ ਹੋਈ।

ਇਸ ਤੋਂ ਪਿਛਲੇ ਦਿਨ ਮੰਗਲਵਾਰ ਨੂੰ ਓਂਟਾਰੀਓ ਨੇ 91, ਸੋਮਵਾਰ ਨੂੰ 81, ਐਤਵਾਰ ਨੂੰ 116 ਅਤੇ ਸ਼ਨੀਵਾਰ ਨੂੰ 124 ਮਾਮਲਿਆਂ ਦੀ ਰਿਪੋਰਟ ਦਿੱਤੀ ਸੀ।

ਸਿਹਤ ਵਿਭਾਗ ਨੇ ਕਿਹਾ ਕਿ ਬੀਤੇ 24 ਘੰਟੇ 'ਚ 146 ਲੋਕ ਨਾਵਲ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ, ਜਿਸ ਨਾਲ ਸੂਬੇ 'ਚ ਸਰਗਰਮ ਮਾਮਲਿਆਂ ਦੀ ਗਿਣਤੀ 'ਚ 60 ਦੀ ਗਿਰਾਵਟ ਆਈ ਹੈ। ਓਂਟਾਰੀਓ 'ਚ ਮੌਜੂਦਾ ਸਮੇਂ 1,185 ਮਾਮਲੇ ਸਰਗਰਮ ਹਨ। 25 ਜਨਵਰੀ ਤੋਂ ਲੈ ਕੇ ਹੁਣ ਤੱਕ ਸੂਬੇ 'ਚ ਕੁੱਲ 39,714 ਮਾਮਲੇ ਦਰਜ ਹੋਏ ਹਨ, ਜਿਨ੍ਹਾਂ 'ਚੋਂ 35,747 ਲੋਕ ਠੀਕ ਹੋ ਚੁੱਕੇ ਹਨ।

ਉੱਥੇ ਹੀ, ਬੁੱਧਵਾਰ ਨੂੰ ਸੂਬੇ ਵੱਲੋਂ ਦਿੱਤੀ ਗਈ ਰਿਪੋਰਟ ਮੁਤਾਬਕ, ਟੋਰਾਂਟੋਂ 'ਚ 18, ਓਟਾਵਾ 'ਚ 16 ਅਤੇ ਪੀਲ ਰੀਜ਼ਨ ਤੋਂ 11 ਮਾਮਲੇ ਆਏ ਹਨ। ਯੋਰਕ ਰੀਜ਼ਨ 'ਚ 10 ਨਵੇਂ ਮਾਮਲੇ ਦਰਜ ਹੋਏ ਹਨ, ਜਦੋਂ ਕਿ ਵਿੰਡਸਰ 'ਚ ਸਿਰਫ ਦੋ ਹੀ ਮਾਮਲੇ ਆਏ ਹਨ। ਪਿਛਲੇ 24 ਘੰਟੇ 'ਚ ਸੂਬੇ ਨੇ 17,229 ਕੋਰੋਨਾ ਵਾਇਰਸ ਟੈਸਟ ਕੀਤੇ ਹਨ, ਜੋ ਸ਼ਨੀਵਾਰ ਨੂੰ ਕੀਤੇ ਗਏ 33,000 ਅਤੇ ਐਤਵਾਰ ਨੂੰ ਕੀਤੇ ਗਏ 30,000 ਟੈਸਟਾਂ ਤੋਂ ਘੱਟ ਹਨ। ਮੌਜੂਦਾ ਸਮੇਂ ਹਸਪਤਾਲ 'ਚ ਕੋਰੋਨਾ ਵਾਇਰਸ ਦੇ 78 ਮਰੀਜ਼ ਦਾਖ਼ਲ ਹਨ।

Sanjeev

This news is Content Editor Sanjeev