ਓਂਟਾਰੀਓ 'ਚ ਕੋਰੋਨਾ ਨਾਲ 7 ਹੋਰ ਲੋਕਾਂ ਦੀ ਮੌਤ, 157 ਨਵੇਂ ਮਾਮਲੇ ਦਰਜ

06/30/2020 11:12:07 PM

ਟੋਰਾਂਟੋ- ਓਂਟਾਰੀਓ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 157 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਸੂਬੇ ਵਿਚ 7 ਹੋਰ ਲੋਕਾਂ ਦੀ ਮੌਤ ਹੋ ਗਈ। 

157 ਮਾਮਲਿਆਂ ਵਿਚੋਂ 99 ਟੋਰਾਂਟੋ, ਪੀਲ ਅਤੇ ਯੌਰਕ ਖੇਤਰ ਦੇ ਹਨ, ਜਦੋਂ ਕਿ 17 ਵਿੰਡਸਰ-ਐਸੇਕਸ ਦੇ ਹਨ। ਇਨ੍ਹਾਂ ਵਿਚੋਂ ਲਗਭਗ ਅੱਧੇ ਮਾਮਲੇ 20 ਤੋਂ 39 ਸਾਲ ਦੇ ਉਮਰ ਵਿਚਕਾਰ ਦੇ ਹਨ। ਪਿਛਲੇ 24 ਘੰਟੇ ਵਿਚ ਸੂਬੇ ਨੇ 23,759 ਕੋਰੋਨਾ ਵਾਇਰਸ ਟੈਸਟ ਕੀਤੇ ਸਨ, ਜਿਨ੍ਹਾਂ ਵਿਚ ਇਹ ਮਾਮਲੇ ਸਾਹਮਣੇ ਆਏ। 

ਓਂਟਾਰੀਓ ਵਿਚ ਮੌਜੂਦਾ ਸਮੇਂ 2,052 ਮਾਮਲੇ ਸਰਗਰਮ ਹਨ, ਜਦੋਂ ਕਿ ਸੂਬੇ ਵਿਚ ਮਹਾਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ 2,672 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਟੋਰਾਂਟੋ ਵਿਚ ਦਫਤਰਾਂ, ਰੈਸਟੋਰੈਂਟ-ਹੋਟਲਾਂ, ਸੈਲੂਨ ਜਾਂ ਸ਼ਾਪਿੰਗ ਵਰਗੀਆਂ ਜਨਤਕ ਥਾਵਾਂ 'ਤੇ ਜਲਦ ਹੀ ਮਾਸਕ ਪਾਉਣਾ ਲਾਜ਼ਮੀ ਹੋਣ ਜਾ ਰਿਹਾ ਹੈ। ਕੋਰੋਨਾ ਵਾਇਰਸ ਨਾਲ ਕੈਨੇਡਾ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਕਿਊਬਿਕ ਵਿਚ 18 ਹੋਰ ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਗਈ ਹੈ, ਜਿਸ ਨਾਲ ਸੂਬੇ ਵਿਚ ਮ੍ਰਿਤਕਾਂ ਦੀ ਗਿਣਤੀ 5,503 'ਤੇ ਪਹੁੰਚ ਗਈ ਹੈ।

Sanjeev

This news is Content Editor Sanjeev