ਓਂਟਾਰੀਓ 'ਚ ਹੋਰ 100 ਤੋਂ ਵੱਧ ਲੋਕਾਂ ਨੂੰ ਕੋਰੋਨਾ, ਜਾਣੋ ਟੋਰਾਂਟੋ ਦਾ ਹਾਲ

08/02/2020 2:10:59 PM

ਟੋਰਾਂਟੋ— ਓਂਟਾਰੀਓ 'ਚ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ 100 ਤੋਂ ਵੱਧ ਨਵੇਂ ਕੋਰੋਨਾ ਵਾਇਰਸ ਮਾਮਲੇ ਦਰਜ ਹੋਏ। ਸੂਬਾ ਸਿਹਤ ਵਿਭਾਗ ਮੁਤਾਬਕ, 124 ਹੋਰ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਪਿਛਲੇ ਦਿਨ ਸ਼ੁੱਕਰਵਾਰ ਨੂੰ 134 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ।

ਪੀਲ ਰੀਜਨ 'ਚ ਸ਼ਨੀਵਾਰ ਨੂੰ ਸਭ ਤੋਂ ਵੱਧ 33 ਕੋਵਿਡ-19 ਮਾਮਲੇ ਦਰਜ ਕੀਤੇ ਗਏ। ਓਟਾਵਾ ਨੇ 17 ਨਵੇਂ ਸੰਕਰਮਣਾਂ ਦੀ ਪੁਸ਼ਟੀ ਕੀਤੀ, ਜਦੋਂ ਕਿ ਟੋਰਾਂਟੋ ਅਤੇ ਵਿੰਡਸਰ-ਐਸੇਕਸ ਦੋਵਾਂ ਨੇ ਨਾਵਲ ਕੋਰੋਨਾ ਵਾਇਰਸ ਦੇ 16 ਮਾਮਲਿਆਂ ਦੀ ਪੁਸ਼ਟ ਕੀਤੀ।

ਮ੍ਰਿਤਕਾਂ ਤੇ ਠੀਕ ਹੋਏ ਲੋਕਾਂ ਨੂੰ ਮਿਲਾ ਕੇ ਹੁਣ ਤੱਕ ਸੂਬੇ 'ਚ ਕੋਰੋਨਾ ਵਾਇਰਸ ਦੇ 39,333 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਸ਼ਨੀਵਾਰ ਨੂੰ ਦਰਜ ਹੋਏ ਨਵੇਂ ਕੋਰੋਨਾ ਵਾਇਰਸ ਪੀੜਤਾਂ 'ਚੋਂ ਜ਼ਿਆਦਾਤਰ ਦੀ ਉਮਰ 20 ਅਤੇ 59 ਸਾਲ ਵਿਚਕਾਰ ਸੀ। 12 ਮਰੀਜ਼ਾਂ ਦੀ ਉਮੀਰ 20 ਸਾਲ ਤੋਂ ਘੱਟ, ਜਦੋਂ 23 ਜਾਣਿਆਂ ਦੀ ਉਮਰ 60 ਸਾਲ ਤੋਂ ਉਪਰ ਸੀ।

ਮੌਜੂਦਾ ਸਮੇਂ ਓਂਟਾਰੀਓ 'ਚ 73 ਲੋਕ ਹਸਪਤਾਲ 'ਚ ਦਾਖ਼ਲ ਹਨ, ਜਿਨ੍ਹਾਂ 'ਚੋਂ 27 ਗੰਭੀਰ ਦੇਖਭਾਲ 'ਚ ਅਤੇ 12 ਵੈਂਟੀਲੇਟਰ ਦੇ ਸਹਾਰੇ ਹਨ। ਜ਼ਿਕਰਯੋਗ ਹੈ ਕਿ ਸੂਬੇ ਦੀ ਅਰਥਵਿਵਸਥਾ ਮੁੜ ਖੁੱਲ੍ਹਣ ਦੀ ਸਟੇਜ-3 ਪੀਲ ਰੀਜ਼ਨ ਤੇ ਟੋਰਾਂਟੋ ਦੋਵੇਂ ਸ਼ੁੱਕਰਵਾਰ ਤੋਂ ਸ਼ਾਮਲ ਕਰ ਲਏ ਗਏ ਹਨ।


Sanjeev

Content Editor

Related News