ਓਂਟਾਰੀਓ ’ਚ ਕੋਰੋਨਾ ਦਾ ਕਹਿਰ, ਪੀੜਤਾਂ ’ਚੋਂ 116 ਦੀ ਉਮਰ 39 ਸਾਲ ਤੱਕ

07/21/2020 9:42:15 PM

ਟੋਰਾਂਟੋ— ਓਂਟਾਰੀਓ ’ਚ ਜੂਨ ਦੇ ਅਖੀਰ ਪਿੱਛੋਂ ਸਭ ਤੋਂ ਜ਼ਿਆਦਾ ਮਾਮਲੇ ਦਰਜ ਹੋਏ ਹਨ। ਸੂਬੇ ਮੁਤਾਬਕ, ਬੀਤੇ 24 ਘੰਟੇ ’ਚ 203 ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ।

ਓਂਟਾਰੀਓ ’ਚ ਹੁਣ ਤੱਕ ਕੁੱਲ ਮਿਲਾ ਕੇ 37,942 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 2,753 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਵਿਭਾਗ ਨੇ ਕਿਹਾ ਕਿ 203 ਨਵੇਂ ਮਾਮਲਿਆਂ ’ਚੋਂ 116 ਦੀ ਉਮਰ 39 ਸਾਲ ਜਾਂ ਇਸ ਤੋਂ ਘੱਟ ਹੈ। ਸੋਮਵਾਰ ਨੂੰ ਓਂਟਾਰੀਓ ਦੇ ਮੁੱਖ ਮੰਤਰੀ ਨੇ ਨੌਜਵਾਨਾਂ ’ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਸੀ। ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਸੀ ਕਿ ਛੋਟੇ ਉਮਰ ’ਚ ਕੋਵਿਡ-19 ਮਾਮਲਿਆਂ ਦੀ ਵੱਧ ਰਹੀ ਗਿਣਤੀ ਹੈਰਾਨ ਕਰਨ ਵਾਲੀ ਹੈ। ਉੱਥੇ ਹੀ, ਨਵੇਂ ਦਰਜ ਹੋਏ ਮਾਮਲਿਆਂ ’ਚੋਂ ਜ਼ਿਆਦਾਤਰ ਟੋਰਾਂਟੋ, ਪੀਲ ਰੀਜ਼ਨ ਤੇ ਵਿੰਡਸਰ-ਐਸੈਕਸ ਦੇ ਹਨ, ਜਿਨ੍ਹਾਂ ਨੂੰ ਅਜੇ ਸਟੇਜ-3 ’ਚ ਸ਼ਾਮਲ ਨਹÄ ਕੀਤਾ ਗਿਆ ਹੈ। ਉੱਥੇ ਹੀ, 43 ਮਾਮਲੇ ਓਟਾਵਾ ਦੇ ਹਨ, ਜੋ ਬੀਤੇ ਸ਼ੁੱਕਰਵਾਰ ਨੂੰ ਸਟੇਜ-3 ਲਈ ਖੋਲ੍ਹ ਦਿੱਤਾ ਗਿਆ ਸੀ। ਸੂਬਾ ਸਰਕਾਰ ਮੁਤਾਬਕ, ਓਂਟਾਰੀਓ ਹੁਣ ਤੱਕ 19 ਲੱਖ ਲੋਕਾਂ ਦੀ ਜਾਂਚ ਕਰ ਚੁੱਕਾ ਹੈ, ਬੀਤੇ ਦਿਨ 23 ਹਜ਼ਾਰ ਟੈਸਟ ਕੀਤੇ ਗਏ ਸਨ।


Sanjeev

Content Editor

Related News