ਸੂਕਲ ਖੋਲ੍ਹਣ ਨੂੰ ਲੈ ਕੇ ਮਚੇ ਸ਼ੋਰ ਵਿਚਕਾਰ ਡੱਗ ਫੋਰਡ ਨੇ ਆਖੀ ਵੱਡੀ ਗੱਲ

08/06/2020 2:07:39 PM

ਟੋਰਾਂਟੋਂ— ਸਤੰਬਰ 'ਚ ਖੁੱਲ੍ਹਣ ਜਾ ਰਹੇ ਸਕੂਲਾਂ ਦੇ ਫ਼ੈਸਲੇ ਵਿਚਕਾਰ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਵਿਡ-19 ਦੀ ਦੂਜੀ ਲਹਿਰ ਨਾਲ ਸੂਬਾ ਪ੍ਰਭਾਵਿਤ ਹੁੰਦਾ ਹੈ ਜਾਂ ਮਾਮਲਿਆਂ 'ਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਸਕੂਲ ਬੰਦ ਕਰਨ 'ਚ ਸੰਕੋਚ ਨਹੀਂ ਕਰਨਗੇ।

ਸੂਬੇ 'ਚ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਖੁੱਲ੍ਹਣ ਜਾ ਰਹੇ ਸੂਕਲਾਂ 'ਚ ਸੁਰੱਖਿਆ ਦੀ ਚਿੰਤਾ ਨੂੰ ਲੈ ਕੇ ਉਨ੍ਹਾਂ ਕਿਹਾ, ''ਸਾਡੇ ਕੋਲ ਪੂਰੇ ਦੇਸ਼ 'ਚ ਕਿਸੇ ਦੀ ਤੁਲਨਾ 'ਚ ਜ਼ਿਆਦਾ ਦਿਸ਼ਾ-ਨਿਰਦੇਸ਼ ਹਨ।'' ਉਨ੍ਹਾਂ ਕਿਹਾ ਕਿ ਮੈਂ ਇਕ ਲੇਖ ਦੇਖਿਆ, ਜੋ ਬਹੁਤ ਦਿਲਚਸਪ ਸੀ, ਬੀ. ਸੀ. ਦੇ ਮਾਪੇ ਓਂਟਾਰੀਓ ਦੀ ਯੋਜਨਾ ਦੀ ਸ਼ਲਾਘਾ ਕਰ ਰਹੇ ਹਨ।


ਉੱਥੇ ਹੀ, ਇਸ ਵਿਚਕਾਰ ਆਲੋਚਕ ਓਂਟਾਰੀਓ ਸਰਕਾਰ ਦੇ ਸੂਕਲ ਖੋਲ੍ਹਣ ਦੀ ਯੋਜਨਾ ਨੂੰ ਲੈ ਕੇ ਕਹਿ ਰਹੇ ਹਨ ਕਿ ਇਹ ਵਿਦਿਆਰਥੀ ਅਤੇ ਅਧਿਆਪਕਾਂ ਦੀ ਸੁਰੱਖਿਆ ਲਈ ਨਾਕਾਫ਼ੀ ਹੈ। ਸੂਬਾ ਸਰਕਾਰ ਦੀ ਸਕੂਲ ਯੋਜਨਾ ਮੁਤਾਬਕ, ਸਾਰੇ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਫੁਲ ਟਾਈਮ ਅਤੇ ਨਿਯਮਤ ਤੌਰ 'ਤੇ ਕਲਾਸਾਂ ਨੂੰ ਲਾਉਣਾ ਪਵੇਗਾ। ਉੱਥੇ ਹੀ, ਗ੍ਰੇਟਰ ਟੋਰਾਂਟੋ (ਜੀ. ਟੀ. ਏ.) 'ਚ ਨਗਰਪਾਲਿਕਾਲਵਾਂ ਸਮੇਤ ਵੱਡੇ ਸ਼ਹਿਰਾਂ 'ਚ ਹਾਈ ਸਕੂਲ ਦੇ ਵਿਦਿਆਰਥੀ ਇਕ ਦਿਨ ਛੱਡ ਕੇ ਕਲਾਸਾਂ 'ਚ ਸ਼ਾਮਲ ਹੋਣਗੇ।

ਸੂਬਾ ਸਰਕਾਰ ਸਕੂਲ ਬੋਰਡਾਂ ਨੂੰ 309 ਮਿਲੀਅਨ ਡਾਲਰ ਦੀ ਸਹਾਇਤਾ ਮੁਹੱਈਆ ਕਰਵਾ ਰਹੀ ਹੈ, ਜਿਸ 'ਚ 80 ਮਿਲੀਅਨ ਡਾਲਰ ਲੋੜ ਅਨੁਸਾਰ ਵਾਧੂ ਅਧਿਆਪਕਾਂ ਤੇ ਸੁਰੱਖਿਆ ਕਰਮਚਾਰੀ ਰੱਖਣ ਲਈ ਦਿੱਤੇ ਜਾ ਰਹੇ ਹਨ। ਹਾਲਾਂਕਿ, ਅਧਿਆਪਕ ਸੰਗਠਨ ਇਸ ਫੰਡ ਨੂੰ ਨਾਕਾਫ਼ੀ ਦੱਸ ਰਹੇ ਹਨ।

Sanjeev

This news is Content Editor Sanjeev