ਸਿਰਫ 4 ਫੀਸਦੀ ਕੈਨੇਡੀਅਨਾਂ ਨੇ ਕੋਵਿਡ-19 ਟ੍ਰੈਸਿੰਗ ਐਪ ਡਾਊਨਲੋਡ ਕੀਤਾ

08/08/2020 4:58:27 PM

ਓਟਾਵਾ— ਕੈਨੇਡਾ ਸਰਕਾਰ ਕੈਨੇਡੀਅਨਾਂ ਨੂੰ ਕੋਰੋਨਾ ਮਹਾਮਾਰੀ ਵਿਚਕਾਰ ਇਕ ਐਪ ਡਾਊਨਲਾਊਡ ਕਰਨ ਦੀ ਗੁਜ਼ਾਰਿਸ਼ ਕਰ ਰਹੀ ਹੈ, ਜੋ ਸਰਕਾਰ ਨੂੰ ਯੂਜ਼ਰਜ਼ ਨੂੰ 24 ਘੰਟੇ ਟਰੈਕ ਕਰਨ ਦੀ ਮਨਜ਼ੂਰੀ ਦਿੰਦੀ ਹੈ।

ਹਾਲਾਂਕਿ, ਬਹੁਤ ਸਾਰੇ ਕੈਨੇਡੀਅਨ ਕੋਵਿਡ-19 ਟ੍ਰੈਸਿੰਗ ਐਪ ਨੂੰ ਡਾਊਨਲੋਡ ਕਰਨ ਤੋਂ ਇਨਕਾਰ ਕਰ ਰਹੇ ਹਨ। ਰਿਪੋਰਟਾਂ ਮੁਤਾਬਕ, ਫੇਸਬੁੱਕ ਨਾਲੋਂ ਬਿਹਤਰ ਪ੍ਰਾਈਵੇਸੀ ਸੁਰੱਖਿਆ ਦੇ ਬਾਵਜੂਦ ਹੁਣ ਤੱਕ ਸਿਰਫ 4 ਫੀਸਦੀ ਕੈਨੇਡੀਅਨਾਂ ਨੇ ਕੋਵਿਡ-19 ਟ੍ਰੈਸਿੰਗ ਐਪ ਨੂੰ ਡਾਊਨਲੋਡ ਕੀਤਾ ਹੈ।

ਕੈਨੇਡਾ ਕੋਵਿਡ-19 ਕਾਨਟੈਕਟ ਟ੍ਰੈਸਿੰਗ ਐਪ 3 ਅਗਸਤ ਨੂੰ ਲਾਂਚ ਹੋਈ ਸੀ ਅਤੇ ਹੁਣ ਤੱਕ 1.3 ਮਿਲੀਅਨ ਵਾਰ ਡਾਊਨਲੋਡ ਹੋ ਚੁੱਕੀ ਹੈ, ਜੋ ਦੇਸ਼ ਦੀ ਕੁੱਲ ਆਬਾਦੀ ਦਾ ਸਿਰਫ 3.42 ਫੀਸਦੀ ਹੈ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਇਸ ਦੀ ਲਾਂਚਿੰਗ ਤੋਂ ਪਹਿਲਾਂ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਕੈਨੇਡੀਅਨਾਂ ਦੀ ਪ੍ਰਾਈਵੇਸੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ, ਕਿਸੇ ਵੀ ਸਮੇਂ ਕਿਸੇ ਦੀ ਵੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਏਗੀ। ਕੋਵਿਡ-19 ਟ੍ਰੈਸਿੰਗ ਐਪ ਦਾ ਮਕਸਦ ਲੋਕਾਂ ਨੂੰ ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਨੇੜੇ ਹੋਣ 'ਤੇ ਅਲਰਟ ਕਰਨਾ ਹੈ, ਤਾਂ ਜੋ ਇਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਬਹੁਤ ਸਾਰੇ ਦੇਸ਼ ਇਸ ਤਰ੍ਹਾਂ ਦੇ ਟੂਲ ਦਾ ਇਸਤੇਮਾਲ ਕਰ ਰਹੇ ਹਨ।


Sanjeev

Content Editor

Related News