ਬ੍ਰਿਟਿਸ਼ ਕੋਲੰਬੀਆ ''ਚ ਕੋਰੋਨਾ ਦੇ 12 ਹੋਰ ਮਰੀਜ਼, ਜਾਣੋ ਹਾਲਾਤ

07/08/2020 5:43:14 PM

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਨੇ ਮੰਗਲਵਾਰ ਨੂੰ 12 ਹੋਰ ਨਵੇਂ ਮਾਮਲੇ ਦਰਜ ਕੀਤੇ ਹਨ, ਜਿਸ ਨਾਲ ਸੂਬੇ 'ਚ ਹੁਣ ਤੱਕ ਇਸ ਨਾਲ ਪੀੜਤਾਂ ਦੀ ਗਿਣਤੀ 2,990 'ਤੇ ਪਹੁੰਚ ਗਈ ਹੈ।


ਮੌਜੂਦਾ ਸਮੇਂ ਸੂਬੇ 'ਚ 162 ਸਰਗਰਮ ਮਾਮਲੇ ਹਨ, ਜਦੋਂ ਕਿ ਮਹਾਮਾਰੀ ਤੋਂ ਹੁਣ ਤੱਕ 2,645 ਲੋਕ ਇਸ ਬਿਮਾਰੀ ਤੋਂ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਸੂਬੇ 'ਚ ਬੀਤੇ ਦਿਨ ਕੋਵਿਡ-19 ਕਾਰਨ ਕੋਈ ਨਵੀਂ ਮੌਤ ਨਹੀਂ ਹੋਈ ਅਤੇ ਮ੍ਰਿਤਕਾਂ ਦੀ ਗਿਣਤੀ 183 'ਤੇ ਸਥਿਰ ਰਹੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ 6 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਸੀ, ਜਿਨ੍ਹਾਂ 'ਚੋਂ 4 ਮੌਤਾਂ ਵੈਨਕੂਵਰ 'ਚ ਹੋਈਆਂ ਸਨ, ਜਦੋਂ ਬਾਕੀ ਫਰੈਜ਼ਰ ਹੈਲਥ ਇਲਾਕੇ ਨਾਲ ਸੰਬੰਧਤ ਸਨ।
ਇਸ ਦੇ ਨਾਲ ਹੀ ਪਿਛਲੇ ਮਹੀਨੇ ਸੂਬੇ ਭਰ 'ਚ 'ਬਲੈਕ ਲਿਵਜ਼ ਮੈਟਰਸ' ਪ੍ਰਦਰਸ਼ਨਾਂ 'ਚ ਵੱਡੇ ਇਕੱਠਾਂ ਨਾਲ ਸੰਬੰਧ ਲੋਕਾਂ 'ਚ ਕੋਰੋਨਾ ਵਾਇਰਸ ਨਾਲ ਜੁੜਿਆ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।


Sanjeev

Content Editor

Related News