ਮੈਨੀਟੋਬਾ ''ਚ ਲਗਾਤਾਰ 11 ਦਿਨ ਕੋਵਿਡ-19 ਦਾ ਕੋਈ ਮਾਮਲਾ ਨਹੀਂ

07/12/2020 2:22:17 PM

ਵਿਨੀਪੈਗ— ਮੈਨੀਟੋਬਾ 'ਚ ਸ਼ਨੀਵਾਰ ਨੂੰ ਲਗਾਤਾਰ 11ਵੇਂ ਦਿਨ ਕੋਵਿਡ-19 ਦਾ ਕੋਈ ਮਾਮਲਾ ਸਾਹਮਣਾ ਨਹੀਂ ਆਇਆ ਹੈ। ਹੁਣ ਤੱਕ ਸੂਬੇ 'ਚ ਕੋਰੋਨਾ ਵਾਇਰਸ ਦੇ ਮਾਮਲੇ 325 'ਤੇ ਸਥਿਰ ਹਨ।

ਉੱਥੇ ਹੀ, ਮੈਨੋਟੀਬਾ 'ਚ ਸ਼ਨੀਵਾਰ ਨੂੰ ਸਰਗਰਮ ਮਾਮਲਿਆਂ ਦੀ ਗਿਣਤੀ, ਠੀਕ ਹੋਏ ਲੋਕਾਂ ਦੀ ਗਿਣਤੀ ਅਤੇ ਹੁਣ ਤੱਕ ਸੂਬੇ 'ਚ ਕੁੱਲ ਮਿਲਾ ਕੇ ਕੀਤੇ ਗਏ ਟੈਸਟਾਂ ਦੀ ਜਾਣਕਾਰੀ ਸੋਮਵਾਰ ਨੂੰ ਸਰਕਾਰ ਵੱਲੋਂ ਦਿੱਤੀ ਜਾਵੇਗੀ।
ਸ਼ੁੱਕਰਵਾਰ ਤੱਕ ਸੂਬੇ 'ਚ 314 ਲੋਕ ਵਾਇਰਸ ਤੋਂ ਠੀਕ ਹੋਏ ਹਨ। ਇਸ ਦੇ ਨਾਲ ਹੀ ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 7 'ਤੇ ਬਰਕਰਾਰ ਹੈ। ਫਰਵਰੀ ਤੋਂ ਇਸ ਸ਼ੁੱਕਰਵਾਰ ਤੱਕ ਮੈਨੋਟੀਬਾ 'ਚ ਕੁੱਲ 70,000 ਟੈਸਟ ਕੀਤੇ ਜਾ ਚੁੱਕੇ ਹਨ। ਉੱਥੇ ਹੀ, ਕੈਨੇਡਾ ਭਰ 'ਚ 1,07,346 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚ 27,307 ਸਰਗਰਮ, 71,266 ਠੀਕ ਹੋਏ ਅਤੇ 8,773 ਮੌਤਾਂ ਸ਼ਾਮਲ ਹਨ।


Sanjeev

Content Editor

Related News