ਸੈਲੂਨ 'ਚ ਕੋਵਿਡ-19 ਦੀ ਘਟਨਾ ਪਿੱਛੋਂ ਕਿੰਗਸਟਨ, ਓਂਟਾਰੀਓ 'ਚ ਮਾਸਕ ਲਾਜ਼ਮੀ

06/27/2020 7:12:35 PM

ਟੋਰਾਂਟੋ : ਕਿੰਗਸਟਨ ਦੇ ਇਕ ਸੈਲੂਨ ਵਿਚ ਕੋਵਿਡ-19 ਦੀ ਘਟਨਾ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਸਿਹਤ ਇਕਾਈ ਨੇ ਹੁਣ ਸਾਰੀਆਂ ਘਰੇਲੂ ਜਨਤਕ ਥਾਵਾਂ 'ਤੇ ਮਾਸਕ ਲਾਜ਼ਮੀ ਕਰ ਦਿੱਤਾ ਹੈ।

ਸਿਹਤ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਕੈਰਨ ਮੂਰ ਨੇ ਇਕ ਜਨਤਕ ਸਿਹਤ ਆਰਡਰ ਜਾਰੀ ਕੀਤਾ ਹੈ। ਇਸ ਦਾ ਅਰਥ ਹੈ ਕਿ ਹੁਣ ਕਰਿਆਨੇ ਦੀਆਂ ਦੁਕਾਨਾਂ, ਪ੍ਰਚੂਨ ਸਟੋਰਾਂ, ਰੈਸਟੋਰੈਂਟਾਂ, ਵਾਲਾਂ ਅਤੇ ਨਹੁੰ ਸੈਲੂਨ ਦੇ ਨਾਲ-ਨਾਲ ਕਮਿਊਨਿਟੀ ਸੈਂਟਰ, ਪੂਜਾ ਘਰ, ਲਾਇਬ੍ਰੇਰੀਆਂ ਅਤੇ ਬੱਸਾਂ ਤੇ ਟੈਕਸੀਆਂ ਦੇ ਅੰਦਰ ਮਾਸਕ ਲਾਜ਼ਮੀ ਹੋਵੇਗਾ।

ਕਿੰਗਸਟਨ, ਫ੍ਰੋਂਟੇਨੈਕ, ਲੈਨੋਕਸ ਅਤੇ ਐਡਿੰਗਟਨ ਹੈਲਥ ਯੂਨਿਟ ਵਿਚ ਕੋਵਿਡ-19 ਦੇ 16 ਮਾਮਲੇ ਬਿਨਹ ਦੇ ਨਹੁੰ ਅਤੇ ਸਪਾ ਸੈਲੂਨ ਨਾਲ ਜੁੜੇ ਹੋਣ ਤੋਂ ਬਾਅਦ ਮਾਸਕ ਜ਼ਰੂਰੀ ਕੀਤਾ ਗਿਆ ਹੈ। ਸਿਹਤ ਇਕਾਈ ਨੇ ਉਨ੍ਹਾਂ 500 ਗਾਹਕਾਂ ਨੂੰ ਵੀ ਕੋਵਿਡ-19 ਦੀ ਜਾਂਚ ਕਰਵਾਉਣ ਲਈ ਕਿਹਾ ਹੈ, ਜਿਹੜੇ 12 ਜੂਨ ਤੋਂ 24 ਜੂਨ ਵਿਚਕਾਰ ਸੈਲੂਨ ਗਏ ਸਨ। ਇਨ੍ਹਾਂ ਨੂੰ 14 ਦਿਨਾਂ ਲਈ ਆਪਣੇ-ਆਪ ਨੂੰ ਇਕਾਂਤਵਾਸ ਕਰ ਲੈਣ ਲਈ ਵੀ ਕਿਹਾ ਗਿਆ ਹੈ।

Sanjeev

This news is Content Editor Sanjeev