ਬੀ. ਸੀ. 'ਚ ਇਸ ਜਗ੍ਹਾ ਜਾ ਰਹੇ ਹੋ ਘੁੰਮਣ, ਤਾਂ ਹੜ੍ਹ ਤੋਂ ਰਹਿਣਾ ਅਲਰਟ

07/05/2020 4:06:35 PM

ਵੈਨਕੂਵਰ— ਭਾਰੀ ਬਾਰਸ਼ ਕਾਰਨ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਹਿੱਸਿਆਂ 'ਚ ਨਦੀਆਂ ਉਫਾਨ 'ਤੇ ਹਨ। ਫਰੇਜ਼ਰ ਨਦੀ ਦਾ ਪਾਣੀ ਸੋਮਵਾਰ ਨੂੰ ਫਿਰ ਤੋਂ ਖਤਰੇ ਦੇ ਨਿਸ਼ਾਨ 'ਤੇ ਪਹੁੰਚਣ ਦਾ ਖਦਸ਼ਾ ਹੈ। ਦਰਿਆ ਪੂਰਵ ਅਨੁਮਾਨ ਕੇਂਦਰ ਨੇ ਪ੍ਰਿੰਸ ਜਾਰਜ ਦੇ ਨਜ਼ਦੀਕ ਦੇ ਇਲਾਕਿਆਂ ਸਮੇਤ, ਫਰੇਜ਼ਰ ਨਦੀ ਅਤੇ ਕੁਸਨੇਲ ਨਦੀ ਦੇ ਆਸਪਾਸ ਦੇ ਇਲਾਕਿਆਂ ਲਈ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ।

ਸੂਬੇ 'ਚ ਭਾਰੀ ਬਾਰਸ਼ ਕਾਰਨ ਲੈਂਗਲੇ ਟਾਊਨਸ਼ਿਪ ਦੇ ਅਧਿਕਾਰੀਆਂ ਨੂੰ ਪਾਣੀ ਦਾ ਪੱਧਰ ਇਕ ਵਾਰ ਫਿਰ ਚੜ੍ਹਨ ਦੀ ਸੰਭਾਵਨਾ ਲੱਗ ਰਹੀ ਹੈ।

ਲੈਂਗਲੇ ਲੋਕ ਨਿਰਮਾਣ ਵਿਭਾਗ ਦੇ ਡਾਇਰੈਕਟਰ, ਰੋਲੈਂਡ ਨੇ ਕਿਹਾ ਕਿ ਇਹ ਪਹਿਲਾਂ ਹੀ ਦੋ ਵਾਰ ਸਿਖਰ 'ਤੇ ਆ ਚੁੱਕਾ ਹੈ ਅਤੇ ਸੋਮਵਾਰ ਨੂੰ ਦੁਬਾਰਾ ਇਸ ਦੇ ਸਿਖਰ 'ਤੇ ਪਹੁੰਚਣ ਦੀ ਸੰਭਾਵਨਾ ਹੈ।”ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਪਾਣੀ ਦਾ ਪੱਧਰ ਹੜ੍ਹ ਦਾ ਕਾਰਨ ਬਣ ਰਿਹਾ ਹੈ। ਇਸ ਨੂੰ ਲੈ ਕੇ ਲੈਂਗਲੇ 'ਚ ਪਹਿਲਾਂ ਹੀ ਉਨ੍ਹਾਂ ਜਗ੍ਹਾ 'ਚ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ, ਜਿੱਥੇ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ।
ਰੋਲੈਂਡ ਨੇ ਕਿਹਾ ਕਿ ਇਹ ਕਦਮ ਇਕ ਸਾਵਧਾਨੀ ਉਪਾਅ ਵਜੋਂ ਉਠਾਇਆ ਗਿਆ ਹੈ ਤਾਂ ਜੋ ਹਰ ਕੋਈ ਚੌਕਸ ਰਹੇ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਵੀ ਸਮੇਂ ਜਗ੍ਹਾ ਛੱਡਣ ਲਈ ਕਿਹਾ ਜਾਵੇ ਤਾਂ ਉਹ ਤਿਆਰ ਹੋਣ। ਮੌਜੂਦਾ ਸਮੇਂ ਮਿਸ਼ਨ ਵਾਟਰ ਗੇਜ 5 ਮੀਟਰ 'ਤੇ ਹੈ, ਅਧਿਕਾਰੀਆਂ ਦਾ ਮੰਨਣਾ ਹੈ ਕਿ ਸੋਮਵਾਰ ਤੱਕ ਇਹ 5.9 ਜਾਂ 6.0 ਤੇ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਸਭ ਤੋਂ ਭਿਆਨਕ ਹੜ੍ਹ 2012 'ਚ ਆਇਆ ਸੀ, ਜਦੋਂ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਲਗਭਗ 0.4 ਮੀਟਰ ਉੱਚਾ ਰਿਹਾ ਸੀ।

Sanjeev

This news is Content Editor Sanjeev