COVID-19 ਵੈਕਸੀਨ ਲਈ ਕੈਨੇਡਾ ਦਾ ਫਾਈਜ਼ਰ ਤੇ ਮੋਡੇਰਨਾ ਨਾਲ ਕਰਾਰ

08/06/2020 11:15:51 AM

ਓਟਾਵਾ— ਕੈਨੇਡਾ ਸਰਕਾਰ ਨੇ ਸੰਭਾਵਿਤ ਕੋਵਿਡ-19 ਵੈਕਸੀਨ ਦੀਆਂ ਲੱਖਾਂ ਖੁਰਾਕਾਂ ਨੂੰ ਸਕਿਓਰ ਕਰਨ ਲਈ ਫਾਈਜ਼ਰ ਤੇ ਬਾਇਓਟੈਕਨਾਲੋਜੀ ਫਰਮ ਮੋਡੇਰਨਾ ਨਾਲ ਕਰਾਰ ਕੀਤਾ ਹੈ। ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ ਅਨੀਤਾ ਆਨੰਦ ਨੇ ਬੁੱਧਵਾਰ ਨੂੰ ਇਹ ਘੋਸ਼ਣਾ ਕੀਤੀ।

ਇਸ ਸਮਝੌਤੇ ਤਹਿਤ ਦਿੱਗਜ ਫਾਰਮਾ ਕੰਪਨੀ ਫਾਈਜ਼ਰ ਐੱਮ. ਆਰ. ਐੱਨ. ਏ. ਆਧਾਰਿਤ ਵੈਕਸੀਨ ਕੈਂਡੀਡੇਟ ਬੀ. ਐੱਨ. ਟੀ.-162 ਦੀ ਸਪਲਾਈ ਕਰੇਗੀ, ਜਦੋਂ ਕਿ ਮੋਡੇਰਨਾ ਆਪਣਾ ਐੱਮ. ਆਰ. ਐੱਨ. ਏ.-1273 ਵੈਕਸੀਨ ਕੈਂਡੀਡੇਟ ਪ੍ਰਦਾਨ ਕਰੇਗੀ।

ਇਨ੍ਹਾਂ ਦੋਹਾਂ ਕੰਪਨੀਆਂ ਨੇ ਪਿਛਲੇ ਹਫਤੇ ਹੀ ਆਪਣੀਆਂ ਵੈਕਸੀਨ ਦਾ ਫੇਜ-3 ਕਲੀਨੀਕਲ ਟ੍ਰਾਇਲ ਸ਼ੁਰੂ ਕੀਤਾ ਹੈ, ਹੁਣ ਵੱਡੇ ਪੱਧਰ 'ਤੇ ਟੈਸਟਾਂ ਤੋਂ ਇਹ ਪਤਾ ਲੱਗੇਗਾ ਇਹ ਵੈਕਸੀਨ ਕਿਵੇਂ ਕੰਮ ਕਰਦੀ ਹੈ। ਜੁਲਾਈ ਦੇ ਸ਼ੁਰੂ 'ਚ ਫਾਈਜ਼ਰ ਅਤੇ ਮੋਡੇਰਨਾ ਦੋਹਾਂ ਨੇ ਛੋਟੇ ਟ੍ਰਾਇਲਾਂ 'ਚ ਹਾਂ-ਪੱਖੀ ਨਤੀਜਿਆਂ ਦੀ ਰਿਪੋਰਟ ਕੀਤੀ ਸੀ। ਹੁਣ ਫੇਜ-3 'ਚ ਇਹ ਦੋਵੇਂ 30,000 ਲੋਕਾਂ 'ਤੇ ਵੈਕਸੀਨ ਦੀ ਜਾਂਚ ਕਰਨਗੇ, ਜਿਨ੍ਹਾਂ ਦੇ ਨਤੀਜੇ ਸਤੰਬਰ 'ਚ ਆਉਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਫਾਈਜ਼ਰ ਅਤੇ ਬਾਇਓਟੈਕਨਾਲੋਜੀ ਫਰਮ ਮੋਡੇਰਨਾ 2021 'ਚ ਕੈਨੇਡਾ ਨੂੰ ਵੈਕਸੀਨ ਸਪਲਾਈ ਕਰਨਾ ਸ਼ੁਰੂ ਕਰਨਗੇ। ਹਾਲਾਂਕਿ, ਇਨ੍ਹਾਂ ਦੇ ਵੈਕਸੀਨ ਨੂੰ ਕੈਨੇਡਾ ਦੇ ਸਿਹਤ ਮੰਤਰਾਲਾ ਦੀ ਮਨਜ਼ੂਰੀ ਜ਼ਰੂਰਤ ਹੋਵੇਗੀ। ਮੰਤਰੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਖੁਰਾਕਾਂ ਦੀ ਗਿਣਤੀ ਕਿੰਨੀ ਹੋਵੇਗੀ ਅਤੇ ਇਹ ਇਕਰਾਰਨਾਮ ਕਿੰਨੇ ਡਾਲਰ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫਤਿਆਂ 'ਚ ਮੈਂ ਹੋਰ ਜਾਣਕਾਰੀ ਦਾ ਖੁਲਾਸਾ ਕਰਨ ਦੀ ਉਮੀਦ ਕਰਦੀ ਹਾਂ।


Sanjeev

Content Editor

Related News