ਦੀਵਾਲੀ ਦੇ ਮੌਕੇ ਕੋਵਿਡ-19 ਦੇ ਹਨੇਰੇ ਨੂੰ ਭਜਾਉਣ ਲਈ ਜਗਾਓ ਦੀਵੇ

11/04/2020 4:36:15 PM

ਸੁਰਜੀਤ ਸਿੰਘ ਫਲੋਰਾ

ਦੀਵਾਲੀ ਇੱਕ ਪਵਿੱਤਰ ਤਿਉਹਾਰ ਹੈ। ਇਹ ਧਾਰਮਿਕ ਪੱਖ ਦੇ ਨਾਲ-ਨਾਲ ਸਮਾਜਿਕ ਪੱਖ ਤੋਂ ਵੀ ਬਹੁਤ ਮਹੱਤਵਪੂਰਨ ਤਿਉਹਾਰ ਹੈ। ਭਾਰਤ ਵੱਖ-ਵੱਖ ਜਾਤਾਂ-ਪਾਤਾਂ ਅਤੇ ਧਰਮਾਂ ਦਾ ਦੇਸ਼ ਹੈ ਅਤੇ ਹਰ ਧਰਮ ਦੇ ਆਪੋ-ਆਪਣੇ ਰੀਤੀ ਰਿਵਾਜ਼ ਅਤੇ ਤਿਉਹਾਰ ਹੁੰਦੇ ਹਨ। ਇਸੇ ਲਈ ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਅੱਜ ਜਿਸ ਤਿਉਹਾਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਰੌਸ਼ਨੀਆਂ ਦਾ ਤਿਉਹਾਰ ਹੈ, ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ, ਹਨੇਰੇ 'ਚ ਰੋਸ਼ਨੀ ਦਾ ਅਤੇ ਗਿਆਨ ਦਾ ਪ੍ਰਤੀਕ ਹੈ, ਆਪਣੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਦਾ ਪ੍ਰਤੀਕ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ, ਜਿਸ ਵਿਚੋਂ ਆਪਸੀ ਸਾਂਝ ਆਪ ਮੋਹਾਰੇ ਹੀ ਝਲਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਇਹ ਤਿਉਹਾਰ ਹਨੇਰੇ ਉੱਤੇ ਪ੍ਰਕਾਸ਼ ਦੀ ਜਿੱਤ ਦਾ ਜਸ਼ਨ ਹੈ। ਇਹ ਪਟਾਕੇ, ਪਰਿਵਾਰਕ ਜਸ਼ਨ ਅਤੇ ਸਮੂਹਿਕ ਦਾਅਵਤਾਂ ਦਾ ਸਮਾਨਾਰਥੀ ਹੈ। ਕਈ ਹੋਰ ਧਾਰਮਿਕ ਸਮਾਗਮਾਂ ਵਾਂਗ, ਦੀਵਾਲੀ ਵੀ ਇਸ ਵਾਰ ਕੋਰੋਨਾ ਕਰਕੇ ਪਰਿਵਾਰਕ ਜਸ਼ਨ ਸਮਾਜਿਕ ਦੂਰੀਆਂ ਦੀਆਂ ਪਾਬੰਦੀਆਂ ਦੇ ਘੇਰੇ ਵਿਚ ਜਕੜ ਚੁੱਕਾ ਹੈ। ਆਪਣੇ ਪਿਆਰਿਆਂ ਦੀ ਭਲਾਈ ਹਿੱਤ ਇਸ ਸਾਲ ਦੀਵਾਲੀ ਦਾ ਤਿਉਹਾਰ ਆਪਣੇ ਘਰ ਵਿਚ ਹੀ ਸਿਰਫ਼ ਅਤੇ ਸਿਰਫ਼ ਆਪਣੇ ਪਰਿਵਾਰ ਨਾਲ ਮਿਲ ਕੇ ਮਨਾਓ।

ਪੜ੍ਹੋ ਇਹ ਵੀ ਖ਼ਬਰ - Karwa Chauth 2020 : ਜਾਣੋ ਕਰਵਾਚੌਥ ਮੌਕੇ ਤੁਹਾਡੇ ਸੂਬੇ ਜਾਂ ਸ਼ਹਿਰ ''ਚ ਕਦੋਂ ਨਿਕਲੇਗਾ ‘ਚੰਦਰਮਾ’

ਇਸ ਸਾਲ ਦੁਨੀਆ ਭਰ ਦਾ ਸਭ ਤੋਂ ਮਹੱਤਵਪੂਰਣ ਹਨੇਰਾ ਕੋਵਿਡ-19 ਹੈ। ਜਿਸ ਨਾਲ 31 ਅਕਤੂਬਰ ਤੱਕ 1,195,474 ਜਾਨਾਂ ਗਈਆਂ ਅਤੇ 46,008,771 ਸੰਕਰਮਿਤ ਹੋ ਚੁੱਕੇ ਹਨ। ਸਾਰੀ ਦੁਨੀਆ ਭਰ ਵਿੱਚ ਦੀਵਾਲੀ ਦੇ ਜਸ਼ਨ ਜਾਂ ਤਾਂ ਰੱਦ ਕੀਤੇ ਗਏ ਹਨ ਜਾਂ ਕੋਰੋਨਾ ਦੀਆਂ ਪਾਬੰਦੀਆਂ ਕਰਕੇ ਪਰਿਵਾਰ ਵਿਚ ਰਹਿ ਕੇ ਘਰੇ ਮਨਾਉਣ ਦੀ ਹਦਾਇਤ ਦਿੱਤੀ ਗਈ ਹੈ। ਸਰਕਾਰਾਂ ਵਲੋਂ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬਿੰਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾ ਜਾਓ, ਜਿਸ ਵਿਚ ਸਭ ਦੀ ਭਲਾਈ ਹੈ। ਪਰ ਕੁਝ ਲੋਕ ਇਨ੍ਹਾਂ ਨਿਯਮਾਂ ਦੀ ਆਏ ਦਿਨ ਉਲੰਘਣਾ ਕਰਦੇ ਰਹਿੰਦੇ ਹਨ, ਜੋ ਆਪਣੇ-ਆਪ ਨੂੰ ਹੀ ਨਹੀਂ ਸਗੋਂ ਹੋਰ ਲੋਕਾਂ ਨੂੰ ਵੀ ਮੌਤ ਦੇ ਮੂੰਹ ਵਿਚ ਧਕੇਲਦੇ ਹਨ।

ਪੜ੍ਹੋ ਇਹ ਵੀ ਖ਼ਬਰ - karwa chauth 2020 : ਸੁਹਾਗਣਾਂ ਜਾਣਨ ਵਰਤ ਰੱਖਣ ਦਾ ਸਮਾਂ ਅਤੇ ਪੂਜਾ ਕਰਨ ਦਾ ਸ਼ੁੱਭ ਮਹੂਰਤ

ਦੀਵਾਲੀ ਵਿਚ ਸ਼ਾਮਲ ਹੋ ਕੇ ਆਪਣੀ ਸਿਹਤ ਨੂੰ ਜੋਖ਼ਮ ਵਿਚ ਨਾ ਪਾਓ। ਜੇਕਰ ਇਸ ਦੇ ਬਾਵਜੂਦ ਤੁਸੀਂ ਮਨ ਮਰਜੀ ਕਰਨੀ ਹੈ ਤਾਂ ਜੁਰਮਾਨੇ ਦਾ ਤੋਹਫ਼ਾ ਤੁਹਾਡੇ ਲਈ ਤਿਆਰ ਹੈ। ਇਸ ਦੀਵਾਲੀ ’ਤੇ ਹਜ਼ਾਰਾ ਲੱਖਾਂ ਲੋਕ ਕੋਵਿਡ ਕਾਰਨ ਨੌਕਰੀਆਂ ਗਵਾ ਚੁੱਕੇ ਹਨ ਤੇ ਗਵਾ ਰਹੇ ਹਨ। ਬਹੁਤ ਸਾਰੇ ਬੱਚੇ ਅਤੇ ਬਜ਼ੁਰਗ ਭੁੱਖ ਨਾਲ ਮਰ ਰਹੇ ਹਨ। ਇਸ ਔਖੇ ਸਮੇਂ ਵਿਚ ਜੋ ਅਸੀਂ ਪੈਸਾ ਪਟਾਕਿਆਂ ਅਤੇ ਸ਼ਰਾਬਾ ਦੇ ਜ਼ਸ਼ਨਾਂ ’ਤੇ ਗਵਾਉਣਾ ਹੈ, ਉਸ ਦੀ ਸੰਭਾਲ ਕਰੋ। ਦੀਵਾਲੀ 'ਤੇ ਖ਼ਾਸ ਕਰਕੇ ਪਟਾਕੇ ਚਲਾਉਣ ’ਤੇ ਭਾਰਤੀਆਂ ਨੂੰ ਬਹੁਤ ਸਾਰਾ ਪੈਸਾ ਖਰਚ ਕਰਨ ਦੀ ਆਦਤ ਹੈ। ਇਹ ਪੈਸੇ ਦੀ ਪੂਰੀ ਬਰਬਾਦੀ ਹੈ ਅਤੇ ਅਵਾਜ਼ ਅਤੇ ਹਵਾ ਪ੍ਰਦੂਸ਼ਣ ਪੈਦਾ ਕਰਦੀ ਹੈ। ਪਟਾਕੇ ਚਲਾਉਣ 'ਤੇ ਜੋ ਪੈਸਾ ਅਸੀਂ ਖ਼ਰਚਦੇ ਹਾਂ, ਉਹ ਗਰੀਬਾਂ ਨੂੰ ਭੋਜਨ ਅਤੇ ਕੱਪੜੇ ਦੇ ਰੂਪ ਵਿਚ ਵੰਡਿਆ ਜਾਣਾ ਚਾਹੀਦਾ ਹੈ। ਉਸ ਨਾਲ ਅਸੀਂ ਕਈ ਪਰਿਵਾਰਾਂ ਦੇ ਢਿੱਡ ਪਾਲ ਸਕਦੇ ਹਾਂ।

ਪੜ੍ਹੋ ਇਹ ਵੀ ਖ਼ਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਇਸੇ ਕਰਕੇ ਸਭ ਅੱਗੇ ਬੇਨਤੀ ਹੈ ਕਿ ਇਸ ਵਾਰ ਦਿਲ ਖ਼ੋਲ੍ਹ ਕੇ ਲੋੜਵੰਦਾਂ ਨੂੰ ਕੱਪੜੇ ਅਤੇ ਭੋਜਨ ਵੰਡੀਏ, ਜਿਸ ਨਾਲ ਕੋਈ ਵੀ ਭੁੱਖੇ ਢਿੱਡ ਨਹੀਂ ਸੌਵੇਗਾ। ਜਿਵੇਂ ਡੱਬਾਬੰਦ ਸਬਜ਼ੀਆਂ, ਕ੍ਰੈਨਬੇਰੀ ਸਾਸ, ਗ੍ਰੈਵੀ, ਤਤਕਾਲ ਆਲੂ ਅਤੇ ਪਾਈ ਦਾਨ ਕਰੋ। ਇਸ ਤੋਂ ਇਲਾਵਾ, ਸੂਪ, ਪਾਸਤਾ, ਚਾਵਲ, ਕੈਨ ਟਮਾਟਰ ਪਾਸਤਾ ਸਾਸ, ਬੀਨਜ਼ ਅਤੇ ਦਾਲਾਂ ਦਾ ਦਾਨ ਕਰੋ। ਆਤਿਸ਼ਬਾਜ਼ੀ ਅਤੇ ਤੇਲ ਦੇ ਦੀਵੇ ਨੁਕਸਾਨ ਦਾ ਕਾਰਨ ਬਣਦੇ ਹਨ। ਕਈ ਘਰ ਸੜ ਚੁੱਕੇ ਹਨ। ਅੱਜ ਅਸੀਂ ਦੂਜਿਆਂ ਨੂੰ ਦੁਖੀ ਕਰ ਰਹੇ ਹਾਂ, ਕੀ ਇਹੀ ਸਾਡੇ ਮਨਾਂ ਵਿਚ ਦੀਵਾਲੀ ਦੀ ਭਾਵਨਾ ਹੈ?

ਅੱਜ ਪਟਾਖੇ ਉਹ ਨਹੀਂ ਰਹੇ, ਜੋ ਅੱਜ ਤੋਂ 20-25 ਸਾਲ ਪਹਿਲਾਂ ਹੁੰਦੇ ਸਨ। ਅਸਲ ਵਿੱਚ ਹੁਣ ਵਿਸਫੋਟਕ ਹਨ, ਇਨ੍ਹਾਂ ਵਿਚ ਕਈ ਤਰ੍ਹਾਂ ਦੇ ਕੈਮੀਕਲ ਭਰੇ ਜਾਂਦੇ ਹਨ, ਜੋ ਇੰਨਸਾਨੀ ਜ਼ਿੰਦਗੀਆਂ ਹੀ ਨਹੀਂ ਸਗੋਂ ਵਾਤਾਵਰਨ ਨੂੰ ਵੀ ਗੰਦਲਾਂ ਕਰਦੇ ਹਨ। ਡਾਕਟਰੀ ਖੋਜ ਅਨੁਸਾਰ ਪਟਾਕੇ ਸਾੜਨ ਨਾਲ ਪ੍ਰਦੂਸ਼ਣ ਵੱਧ ਸਕਦਾ ਹੈ, ਜਿਸ ਨਾਲ ਬਹੁਤ ਸਾਰੇ ਲੋਕ ਕੈਂਸਰ, ਦਮਾ ਅਤੇ ਟੀ-ਰੋਗਾਂ ਦਾ ਸ਼ਿਕਾਰ ਹੋ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ -ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ

ਆਓ ਅਸੀਂ ਸਾਰੇ ਪ੍ਰਦੂਸ਼ਣ ਅਤੇ ਵਾਤਾਵਰਨ ਨੂੰ ਸੰਭਾਲਦੇ ਹੋਏ ਵੱਡੇ ਇਕੱਠਾਂ ਤੋਂ ਕਿਨਾਰਾਂ ਕਰਦੇ ਹੋਏ ਲੋੜਵੰਦ ਲੋਕਾਂ ਨੂੰ ਪੈਸੇ, ਭੁੱਖੇ ਨੂੰ ਰੋਟੀ-ਪਾਣੀ, ਗਰੀਬ ਵਿਦਿਆਰਥੀਆਂ ਲਈ ਕਿਤਾਬਾਂ ਖ਼ਰੀਦ, ਇੱਕ ਸਾਲ ਲਈ ਵਿਦਿਆਰਥੀ ਦੀ ਪੜ੍ਹਾਈ ਦਾ ਭੁਗਤਾਨ ਕਰਕੇ ਸਭ ਦੀ ਮਦਦ ਕਰ ਸਕਦੇ ਹਾਂ। ਸਾਡਾ ਛੋਟਾ ਜਿਹਾ ਇਹ ਉਪਰਾਲਾਂ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਸਕਦਾ ਹੈ। ਅਜਿਹਾ ਕਰਨ ਨਾਲ ਪੂਰੇ ਦੇਸ਼ ਦਾ ਭਵਿੱਖ ਉਜਲਾਂ ਹੋ ਸਕਦਾ ਹੈ।

ਇਸ ਲਈ ਇਸ ਦੀਵਾਲੀ ’ਤੇ ਸਮਾਜਿਕ ਦੂਰੀ ਬਣਾਉਂਦੇ ਹੋਏ ਅਤੇ ਘਰ ਵਿੱਚ ਰਹਿ ਕੇ ਵਾਇਰਸ ਦੇ ਫੈਲਣ ਨੂੰ ਰੋਕਣ ਲਈ, ਚੰਗੀ ਸਿਹਤ ਅਤੇ ਤੰਦਰੁਸਤੀ ਦੀ ਪ੍ਰਾਰਥਨਾ ਕਰੀਏ। ਤੇਲ ਦਾ ਦੀਵਾ ਬਾਲ ਕੇ 2020 ਵਿਚ ਕੋਵਿਡ -19 ਦੇ ਹਨੇਰੇ ਉੱਤੇ ਜਿੱਤ ਪ੍ਰਾਪਤ ਕਰੀਏ।

Surjit Singh Flora
6 Havelock Drive ,
Brampton, ON L6W 4A5
Canada
647-829-9397

 


rajwinder kaur

Content Editor

Related News