ਮੈਨੀਟੋਬਾ 'ਚ ਕੋਵਿਡ-19 ਦੇ ਮਾਮਲੇ 330 ਤੋਂ ਪਾਰ ਹੋਏ, ਜਾਣੋ ਹਾਲਾਤ

07/19/2020 4:50:21 PM

ਵਿਨੀਪੈਗ- ਮੈਨੀਟੋਬਾ ਵਿਚ ਸ਼ਨੀਵਾਰ ਨੂੰ ਇਕ ਮਾਮਲਾ ਦਰਜ ਹੋਇਆ ਹੈ, ਜਿਸ ਨਾਲ ਇਸ ਹਫਤੇ 12 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸੂਬੇ ਵਿਚ ਇਸ ਵਕਤ ਪੁਸ਼ਟੀ ਕੀਤੇ ਅਤੇ ਸੰਭਾਵਿਤ ਮਾਮਲੇ ਲਗਭਗ 337 ਹੋ ਗਏ ਹਨ।

 

ਹੁਣ ਤੱਕ ਕੋਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦਾ ਤਾਜ਼ਾ ਡਾਟਾ ਸੂਬੇ ਵੱਲੋਂ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ। ਸ਼ੁੱਕਰਵਾਰ ਤੱਕ ਮੈਨੀਟੋਬਾ ਵਿਚ 318 ਲੋਕ ਠੀਕ ਹੋਏ ਹਨ। 
ਉੱਥੇ ਹੀ, ਸੂਬੇ ਵਿਚ ਹੁਣ ਤੱਕ 7 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਫਰਵਰੀ ਤੋਂ ਹੁਣ ਤੱਕ ਸੂਬੇ ਵਿਚ 74,000 ਕੋਰੋਨਾ ਵਾਇਰਸ ਟੈਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵਿਨੀਪੈਗ ਦੇ ਕਿੰਗਸ ਹੈੱਡ ਪਬ ਨੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟੂਰਿਸਟਾਂ ਲਈ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ, ਨਾਲ ਹੀ ਦਰਵਾਜ਼ੇ 'ਤੇ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਸਟਾਫ ਨੇ ਪਛਾਣ ਪੱਤਰ ਦੇਖਣਾ ਵੀ ਸ਼ੁਰੂ ਕਰ ਦਿੱਤਾ ਹੈ, ਨਾ ਸਿਰਫ ਇਹ ਦੇਖਣ ਲਈ ਕਿ ਕਾਨੂੰਨੀ ਤੌਰ 'ਤੇ ਉਹ ਡ੍ਰਿੰਕ ਕਰ ਸਕਦੇ ਹਨ ਜਾਂ ਨਹੀਂ ਸਗੋਂ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਉਹ ਕਿੱਥੋਂ ਦੇ ਵਸਨੀਕ ਹਨ।

Sanjeev

This news is Content Editor Sanjeev