ਹਵਾਈ ਮੁਸਾਫਰਾਂ ਨੂੰ ਝਟਕਾ, AIR ਕੈਨੇਡਾ ਨੇ 30 ਮਾਰਗਾਂ 'ਤੇ ਬੰਦ ਕੀਤੀ ਸੇਵਾ

06/30/2020 10:08:27 PM

ਓਟਾਵਾ : ਕੋਰੋਨਾ ਵਾਇਰਸ ਕਾਰਨ ਯਾਤਰਾ ਦੀ ਮੰਗ ਘੱਟ ਰਹਿਣ ਦੀ ਵਜ੍ਹਾ ਨਾਲ ਏਅਰ ਕੈਨੇਡਾ ਨੇ 30 ਘਰੇਲੂ ਮਾਰਗਾਂ 'ਤੇ ਸੇਵਾ ਬੰਦ ਕਰਨ ਅਤੇ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਅੱਠ ਸਟੇਸ਼ਨਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਵਿਚ ਜ਼ਿਆਦਾਤਰ ਮਾਰਗ ਓਂਟਾਰੀਓ, ਮੈਰੀਟਾਈਮਜ਼ ਅਤੇ ਕਿਊਬਿਕ ਦੇ ਹਨ।

ਜਿਨ੍ਹਾਂ ਖਾਸ ਮਾਰਗਾਂ 'ਤੇ ਏਅਰ ਕੈਨੇਡਾ ਨੇ ਸੇਵਾਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ, ਉਨ੍ਹਾਂ ਵਿਚ ਕਿੰਗਸਟਨ-ਟੋਰਾਂਟੋ, ਲੰਡਨ-ਓਟਾਵਾ, ਵਿੰਡਸਰ-ਮਾਂਟਰੀਅਲ, ਰੈਜੀਨਾ-ਵਿਨੀਪੈਗ, ਰੈਜੀਨਾ-ਓਟਾਵਾ, ਡੀਅਰ ਲੇਕ-ਸੈਂਟ ਜੌਹਨਸ, ਸੈਂਟ ਜੌਹਨ-ਹੈਲੀਫੈਕਸ ਸ਼ਾਮਲ ਹਨ। ਏਅਰ ਕੈਨੇਡਾ ਨੇ ਕਿਹਾ ਕਿ ਪ੍ਰਭਾਵਿਤ ਗਾਹਕਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਏਅਰਲਾਈਨ ਵੱਲੋਂ ਵਿਕਲਪ ਪੇਸ਼ ਕੀਤੇ ਜਾਣਗੇ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਯਾਤਰਾ ਦੀ ਨਿਰੰਤਰ ਮੰਗ ਕਮਜ਼ੋਰ ਹੋਣ ਕਾਰਨ ਉਹ ਇਹ ਕਟੌਤੀ ਕਰ ਰਹੀ ਹੈ।

ਏਅਰ ਕੈਨੇਡਾ ਦਾ ਮੰਨਣਾ ਹੈ ਕਿ ਮਹਾਮਾਰੀ ਤੋਂ ਹਵਾਈ ਉਦਯੋਗ ਨੂੰ ਉਭਰਨ ਵਿਚ ਘੱਟੋ-ਘੱਟ ਤਿੰਨ ਸਾਲ ਲੱਗਣਗੇ। ਕੰਪਨੀ ਨੇ ਕਿਹਾ ਕਿ ਉਹ ਖਰਚਿਆਂ ਨੂੰ ਘਟਾਉਣ ਲਈ ਆਉਣ ਵਾਲੇ ਹਫ਼ਤਿਆਂ ਵਿਚ ਹੋਰ ਸੇਵਾਵਾਂ ਮੁਅੱਤਲ ਕਰਨ ਬਾਰੇ ਵਿਚਾਰ ਕਰੇਗੀ।


Sanjeev

Content Editor

Related News