ਵੈਨਕੂਵਰ ਫਾਇਰ ਫਾਈਟਰਜ਼ ਦੇ ਦੋ ਕਾਮੇ ਕੋਵਿਡ-19 ਪਾਜ਼ੀਟਿਵ

08/03/2020 5:37:08 PM

ਵੈਨਕੂਵਰ— ਕੋਰੋਨਾ ਵਾਇਰਸ ਮਹਾਮਾਰੀ ਹੁਣ ਫਾਇਰ ਫਾਈਟਰਜ਼ ਤੱਕ ਵੀ ਪਹੁੰਚ ਚੁੱਕੀ ਹੈ। ਵੈਨਕੂਵਰ ਫਾਇਰ ਫਾਈਟਰਜ਼ ਰੈਸਕਿਊ ਸਰਵਿਸ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਦੋ ਕਰਮਚਾਰੀ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ।

ਸਿਟੀ ਵੈਨਕੂਵਰ ਦੇ ਬੁਲਾਰੇ ਕਿਰਸਟਨ ਲਗਨ ਨੇ ਕਿਹਾ ਕਿ ਇਨ੍ਹਾਂ 'ਚੋਂ ਫਾਇਰ ਫਾਈਟਰ ਨੇ ਲੱਛਣ ਦਿਸਣ ਤੋਂ ਪਹਿਲਾਂ ਇਕ ਸ਼ਿਫਟ 'ਚ ਕੰਮ ਕੀਤਾ ਸੀ।

ਉਨ੍ਹਾਂ ਕਿਹਾ ਕਿ ਫਾਇਰ ਫਾਈਟਰ ਨਾਲ ਜਿਨ੍ਹਾਂ ਨੇ ਹਾਲ ਹੀ 'ਚ ਕੰਮ ਕੀਤਾ ਉਹ ਹੁਣ ਸਵੈ-ਇਕਾਂਤਵਾਸ 'ਚ ਚਲੇ ਗਏ ਹਨ ਅਤੇ ਉਨ੍ਹਾਂ ਦੀਆਂ ਸ਼ਿਫਟਾਂ ਨੂੰ ਕਵਰ ਕਰਨ ਲਈ ਹੋਰ ਸਟਾਫ ਨੂੰ ਬੁਲਾਇਆ ਗਿਆ ਹੈ। ਹਾਲਾਂਕਿ, ਉਨ੍ਹਾਂ ਇਸ ਦੀ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਕਿ ਫਾਇਰ ਫਾਈਟਰਜ਼ ਨੂੰ ਸੰਕਰਮਣ ਦਾ ਕਦੋਂ ਪਤਾ ਲੱਗਾ। ਹਾਲਾਂਕਿ, ਉਨ੍ਹਾਂ ਇਹ ਕਿਹਾ ਕਿ ਇਸ ਨਾਲ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਫਾਈਰ ਫਾਈਟਰਜ਼ ਬੁਲਾਏ ਜਾਣ 'ਤੇ ਪੂਰੀ ਤਰ੍ਹਾਂ ਸੁਰੱਖਿਆ ਕਵੱਚ 'ਚ ਹੁੰਦੇ ਹਨ।

ਗੌਰਤਲਬ ਹੈ ਕਿ ਕੈਨੇਡਾ ਭਰ 'ਚ ਕੋਰੋਨਾ ਵਾਇਰਸ ਸੰਕਰਮਣ ਦੇ 1,16,884 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 8,945 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ ਮੌਜੂਦਾ ਸਮੇਂ 6,365 ਮਾਮਲੇ ਸਰਗਰਮ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ 1,01,574 ਲੋਕ ਜੋ ਇਸ ਸੰਕਰਮਣ ਦਾ ਸ਼ਿਕਾਰ ਹੋਏ ਸਨ ਉਹ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।

Sanjeev

This news is Content Editor Sanjeev